ਹਰੀਕੇ ਪੱਤਣ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਾਲੀ ਵੇਈਂ 'ਚ ਛੱਡਿਆ ਗਿਆ ਪਾਣੀ

08/17/2019 11:06:39 PM

ਕਪੂਰਥਲਾ,(ਮਹਾਜਨ): ਹਰੀਕੇ ਪੱਤਣ 'ਚ ਆ ਰਹੇ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਵਲੋਂ ਅਹਿਤੀਆਤੀ ਤੌਰ 'ਤੇ ਹਰੀਕੇ ਪੱਤਣ ਦਾ ਪਾਣੀ ਕਾਲੀ ਵੇਈਂ 'ਚ ਛੱਡਿਆ ਜਾ ਰਿਹਾ ਹੈ।  ਕਪੂਰਥਲਾ ਦੇ ਡੀ. ਸੀ. ਖਰਬੰਦਾ ਨੇ ਦੱਸਿਆ ਕਿ ਸਤਲੁਜ ਦਰਿਆ ਤੇ ਬਿਆਸ ਦਰਿਆ ਦਾ ਪਾਣੀ ਹਰੀਕੇ ਪੱਤਣ ਵੱਲ ਜਾਂਦਾ ਹੈ, ਜਿਥੋਂ ਇਹ ਪਾਣੀ ਪਾਕਿਸਤਾਨ ਚਲਾ ਜਾਂਦਾ ਹੈ ਪਰ ਸਤੁਲਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਉਪਰੰਤ ਜਦ ਇਹ ਪਾਣੀ ਹਰੀਕੇ ਪਤੱਣ 'ਚ ਜਾਂਦਾ ਹੈ ਤਾਂ ਇਹ ਨੇੜਲੇ ਇਲਾਕਿਆਂ 'ਚ ਮਾਰ ਕਰਦਾ ਹੈ। ਇਸੇ ਕਾਰਨ ਹਰੀਕੇ ਪੱਤਣ ਦਾ ਪਾਣੀ ਕਾਲੀ ਵੇਈਂ 'ਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਦਰਿਆ ਵਿਚਲੇ ਪਾਣੀ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿਠੱਣ ਲਈ ਤਿਆਰ ਹੈ ਤੇ ਜਿਲੇ ਦੇ ਅਧਿਕਾਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।