ਚੰਡੀਗੜ੍ਹ ''ਚ ਬਾਰਸ਼ ਤੋਂ ਬਾਅਦ ਨਿਕਲੀ ਤਿੱਖੀ ਧੁੱਪ, ਵਧੀ ਹੁੰਮਸ

08/10/2019 11:20:52 AM

ਚੰਡੀਗੜ੍ਹ (ਵੈਭਵ) : ਸ਼ਹਿਰ 'ਚ ਸ਼ੁੱਕਰਵਾਰ ਸਵੇਰੇ  ਕੁਝ ਦੇਰ ਹੋਈ ਬਾਰਸ਼ ਤੋਂ ਬਾਅਦ ਨਿਕਲੀ ਤਿੱਖੀ ਧੁੱਪ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ। ਇਸ ਨਾਲ ਹੁੰਮਸ ਵਧ ਗਈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ 'ਚ 2 ਡਿਗਰੀ ਦਾ ਵਾਧਾ ਹੋਇਆ। ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਰਿਹਾ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਬਾਰਸ਼ ਦੀ ਸੰਭਾਵਨਾ ਬਣੀ ਹੋਈ ਹੈ।

ਸ਼ਨੀਵਾਰ ਨੂੰ ਅੰਸ਼ਿਕ ਤੌਰ 'ਤੇ ਬੱਦਲ ਛਾਏ ਰਹਿਣਗੇ ਅਤੇ ਬੂੰਦਾਬਾਂਦੀ ਦੀ ਸੰÎਭਾਵਨਾ ਹੈ। ਅਜਿਹੇ 'ਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹੇਗਾ। ਐਤਵਾਰ ਨੂੰ ਵੀ ਬੱਦਲ ਛਾਏ ਰਹਿਣਗੇ ਅਤੇ ਬਾਰਸ਼ ਹੋਵੇਗੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਹੇਗਾ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 

Babita

This news is Content Editor Babita