ਡੇਂਗੂ ਦੇ ਵੱਧਦੇ ਕਹਿਰ ਨੂੰ ਲੈ ਕੇ ਹਰਕਤ ''ਚ ਸਿਹਤ ਵਿਭਾਗ, ਆਸ਼ਾ ਵਰਕਰਾਂ ਨੂੰ ਜਾਰੀ ਕੀਤੇ ਹੁਕਮ

11/10/2023 10:49:47 AM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ ’ਚ ਡੇਂਗੂ ਦੇ ਡੰਗ ਦੇ ਵੱਧਦੇ ਕਹਿਰ ਸਬੰਧੀ ‘ਜਗ ਬਾਣੀ’ ਵੱਲੋਂ ਲਗਾਈ ਗਈ ਖ਼ਬਰ ਤੋਂ ਬਾਅਦ ਸਿਹਤ ਵਿਭਾਗ ਹਰਕਤ 'ਚ ਆਇਆ। ਸਿਹਤ ਵਿਭਾਗ ਵੱਲੋਂ ਸ਼ਹਿਰ ਦੀ ਬਲਿਆਲ ਰੋਡ ’ਤੇ ਡੋਰ-ਟੂ-ਡੋਰ ਟੈਮੀਫੋਰਮ ਦਵਾਈ ਦਾ ਛਿੜਕਾਅ ਕਰਵਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਸਿਹਤ ਇੰਸਪੈਕਟਰ ਕਾਕਾ ਰਾਮ ਸ਼ਰਮਾ ਤੇ ਬਲਦੇਵ ਸਿੰਘ ਐੱਮ. ਪੀ. ਐੱਚ. ਡਬਲਯੂ. ਨੇ ਦੱਸਿਆ ਕਿ ਵਿਭਾਗ ਵੱਲੋਂ ਇਲਾਕੇ ’ਚ ਪਿਛਲੇ ਤਿੰਨ ਮਹੀਨਿਆਂ ਤੋਂ ਇਹ ਦਵਾਈ ਦਾ ਛਿੜਕਾਅ ਲਗਾਤਾਰ ਕਰਵਾਇਆ ਜਾ ਰਿਹਾ ਹੈ ਤੇ ਜੋ ਇਲਾਕੇ ਰਹਿ ਗਏ ਹਨ, ਉੱਥੇ ਵੀ ਇਸ ਦਵਾਈ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜੇਲ੍ਹ 'ਚ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਬਾਰੇ ਹਾਈਕੋਰਟ 'ਚ ਸੁਣਵਾਈ, ਦੁਪਹਿਰ 2 ਵਜੇ ਤੱਕ ਮੰਗਿਆ ਜਵਾਬ

ਉਨ੍ਹਾਂ ਦੱਸਿਆ ਕਿ ਇਹ ਦਵਾਈ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਿਅਕਤੀਆਂ ’ਚ ਸੈੱਲ ਘਟਣ ਦੀ ਬੀਮਾਰੀ ਇਕ ਵਾਇਰਲ ਹੈ। ਇਹ ਪਰਾਲੀ ਨੂੰ ਅੱਗ ਲਾਉਣ ਕਾਰਨ ਹੋ ਰਹੇ ਧੂੰਏਂ ਕਾਰਨ ਜ਼ਿਆਦਾ ਵੱਧ ਰਿਹਾ ਹੈ, ਜਿਸ ਨਾਲ ਵਿਅਕਤੀ ਨੂੰ ਪਹਿਲਾਂ ਖ਼ੰਘ, ਜ਼ੁਕਾਮ ਹੁੰਦਾ ਹੈ ਤੇ ਫਿਰ ਗਲਾ ਖ਼ਰਾਬ ਹੋਣ ’ਤੇ ਬੁਖ਼ਾਰ ਆਉਣ ਕਾਰਨ ਸੈੱਲ ਘੱਟ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਆਸ਼ਾ ਵਰਕਰਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਡੋਰ-ਟੂ-ਡੋਰ ਜਾ ਕੇ ਬੁਖ਼ਾਰ ਨਾਲ ਪੀੜਤ ਮਰੀਜ਼ਾਂ ਦੀ ਜਾਣਕਾਰੀ ਇਕੱਠੀ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਦੀਵਾਲੀ 'ਤੇ ਵਾਹਨ ਖ਼ਰੀਦਣ ਵਾਲਿਆਂ ਨੂੰ ਵੱਡੀ ਰਾਹਤ, ਹਟਾਈ ਗਈ ਇਹ ਪਾਬੰਦੀ

ਸਿਹਤ ਅਧਿਕਾਰੀਆਂ ਵੱਲੋਂ ਇਸ ਮੌਕੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਦਿਆਂ ਘਰਾਂ ’ਚ ਗਮਲਿਆਂ, ਫਰਿੱਜ਼ਾਂ ਤੇ ਘਰਾਂ ਦੀਆਂ ਛੱਤਾਂ ’ਤੇ ਪਏ ਕਬਾੜ ਰੂਪੀ ਸਾਮਾਨ ਤੇ ਘਰਾਂ ਦੇ ਬਾਹਰ ਪਏ ਵਰਤੋਂ ’ਚ ਨਾ ਆਉਣ ਵਾਲੇ ਬਰਤਨ ਜਿਨ੍ਹਾਂ ’ਚ ਪਾਣੀ ਖੜ੍ਹਾ ਹੋਏ, ਉੱਥੇ ਇਹ ਡੇਂਗੂ ਦੇ ਲਾਰਵੇ ਦੀ ਪੈਦਾਵਾਰ ਹੁੰਦੀ ਹੈ ਤੇ ਫਿਰ ਇਸ ਮੱਛਰ ਨਾਲ ਉਸ ਏਰੀਏ ’ਚ ਡੇਂਗੂ ਦੀ ਬੀਮਾਰੀ ਫੈਲ ਜਾਂਦੀ ਹੈ। ਇਸ ਲਈ ਸਾਨੂੰ ਖਾਲੀ ਭਾਂਡਿਆਂ ’ਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita