ਮਾਂ-ਧੀ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ

07/24/2017 4:32:39 AM

ਦਸੂਹਾ, (ਝਾਵਰ)- ਪਿੰਡ ਬਾਜਵਾ ਵਿਖੇ ਇਕ ਔਰਤ ਜਗਦੀਪ ਕੌਰ ਤੇ ਉਸ ਦੀ ਪੁੱਤਰੀ ਅਮਰਪ੍ਰੀਤ ਕੌਰ ਦੀ ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਖਾਣ ਕਰ ਕੇ ਮੌਤ ਹੋ ਗਈ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਗੁਰਬਚਨ ਸਿੰਘ ਨੂੰ ਮ੍ਰਿਤਕਾ ਦੀ ਮਾਂ ਭਜਨ ਕੌਰ ਵਾਸੀ ਕੱਤੋਵਾਲ ਨੇ ਦੱਸਿਆ ਕਿ ਉਸ ਦੀ ਲੜਕੀ ਜਗਦੀਪ ਕੌਰ ਦਾ 5 ਸਾਲ ਪਹਿਲਾਂ ਵਿਆਹ ਧਰਮਿੰਦਰ ਸਿੰਘ ਵਾਸੀ ਬਾਜਵਾ ਨਾਲ ਹੋਇਆ ਸੀ । ਉਨ੍ਹਾਂ ਦੱਸਿਆ ਕਿ ਉਸ ਦੇ 2 ਲੜਕੀਆਂ ਹੋਣ ਕਰ ਕੇ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਅੱਜ ਸ਼ਾਮ ਉਸ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਉਸ ਦੀ 2 ਸਾਲਾ ਛੋਟੀ ਲੜਕੀ ਅਮਰਪ੍ਰੀਤ ਕੌਰ ਨੇ ਵੀ ਉਸ ਦਾ ਢੱਕਣ ਚੱਟ ਲਿਆ। ਉਨ੍ਹਾਂ ਨੂੰ ਦਸੂਹਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ।