HDFC ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਆਏ ਕਿਸਾਨ ਤੋਂ ਲੁੱਟੇ 80 ਹਜ਼ਾਰ (ਵੀਡੀਓ)

12/11/2019 10:11:43 AM

ਗਿੱਦੜ੍ਹਬਾਹਾ (ਜਗਤਾਰ, ਚਾਵਲਾ, ਬੇਦੀ) - ਬੀਤੀ ਸ਼ਾਮ ਸ਼ਹਿਰ ਦੇ ਐੱਚ. ਡੀ. ਐੱਫ. ਸੀ. ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਆਏ ਪਿੰਡ ਸਮਾਘ ਦੇ ਇਕ ਕਿਸਾਨ ਤੋਂ ਅਣਪਛਾਤਿਆਂ ਨੇ 80 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਣ ’ਤੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪੁੱਤਰ ਅਜੈਬ ਸਿੰਘ ਬੀਤੇ ਦਿਨ ਸਥਾਨਕ ਐੱਚ. ਡੀ. ਐੱਫ. ਸੀ. ਬੈਂਕ ਵਿਚ 80 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਬੈਂਕ ਲਾਈਨ ’ਚ ਲੱਗਾ ਹੋਇਆ ਸੀ। 

ਉਸ ਨੇ ਦੱਸਿਆ ਕਿ ਬੈਂਕ ’ਚ ਉਸ ਨੂੰ 2 ਵਿਅਕਤੀ ਮਿਲੇ, ਜਿਨ੍ਹਾਂ ਨੇ ਉਸ ਨੂੰ ਕਿਹਾ ਕਿ ਸਾਡੇ ਵਿਆਹ ਹੈ। ਤੂੰ ਵੱਡੇ ਨੋਟ ਸਾਨੂੰ ਦੇ ਦੇ ਅਤੇ ਛੋਟੇ ਨੋਟ ਸਾਡੇ ਤੋਂ ਲੈ ਕੇ ਬੈਂਕ ’ਚ ਜਮ੍ਹਾ ਕਰਵਾ ਦੇ। ਜਗਜੀਤ ਉਕਤ ਵਿਅਕਤੀਆਂ ਦੀਆਂ ਗੱਲਾਂ ’ਚ ਆ ਗਿਆ। ਬੈਂਕ ’ਚੋਂ ਬਾਹਰ ਆ ਗਿਆ ਅਤੇ ਉਕਤ ਅਣਪਛਾਤੇ ਵਿਅਕਤੀ ਉਸ ਨੂੰ ਗੱਲਾਂ ਵਿਚ ਲਗਾ ਕੁਝ ਦੂਰੀ ’ਤੇ ਲੈ ਗਏ ਅਤੇ ਉਸ ਤੋਂ ਪੈਸੇ ਖੋਹ ਉਸ ਨੂੰ ਧੱਕਾ ਦੇ ਫਰਾਰ ਹੋ ਗਏ। ਪੀੜਤ ਜਗਜੀਤ ਨੇ ਕਾਰ ਦੇ ਪਿੱਛੇ ਭੱਜ ਕੇ ਰੌਲਾ ਪਾਇਆ ਪਰ ਉਕਤ ਲੋਕ ਫਰਾਰ ਹੋ ਗਏ। ਥਾਣਾ ਮੁਖੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਮਾਮਲੇ ਦੀ ਸ਼ਿਕਾਇਤ ਆ ਗਈ ਹੈ ਅਤੇ ਉਹ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ।  

rajwinder kaur

This news is Content Editor rajwinder kaur