ਹਰਿਆਣਾ ਸਰਕਾਰ ਦੇ ਰਸਾਲੇ ਨੇ ਘੁੰਢ ਦੀ ਕੀਤੀ ਸ਼ਲਾਘਾ, ਹੋਇਆ ਵਿਵਾਦ

06/29/2017 7:02:56 AM

ਚੰਡੀਗੜ੍ਹ -  ਹਰਿਆਣਾ ਸਰਕਾਰ ਦੇ ਇਕ ਰਸਾਲੇ ਵਿਚ ਛਪੀ ਤਸਵੀਰ ਹੇਠਾਂ ਛਪੀ ਕੈਪਸ਼ਨ 'ਚ ਘੁੰਢ ਨੂੰ ਸੂਬੇ ਦੀ ਪਛਾਣ ਦਸਿਆ ਗਿਆ ਹੈ ਜਿਸ ਪਿੱਛੋਂ ਇਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਭਾਜਪਾ ਸਰਕਾਰ ਦੀ ਪੱਛੜੀ ਸੋਚ ਨੂੰ ਵਿਖਾਉਂਦਾ ਹੈ।  ਸੀਨੀਅਰ ਮੰਤਰੀ ਅਨਿਲ ਵਿਜ ਨੇ ਵਿਰੋਧੀ ਧਿਰ ਦੇ ਇਸ ਦੋਸ਼ ਨੂੰ ਰੱਦ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕਈ ਕਦਮ ਚੁੱਕੇ ਹਨ ਅਤੇ ਉਹ ਇਸ ਗੱਲ ਦੀ ਹਮਾਇਤ ਨਹੀਂ ਕਰ ਰਹੀ ਕਿ ਔਰਤਾਂ ਨੂੰ ਘੁੰਢ ਰੱਖਣ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ।
ਦੱਸਣ  ਯੋਗ ਹੈ ਕਿ 'ਕ੍ਰਿਸ਼ੀ ਸੰਵਾਦ' ਨਾਮੀ ਰਸਾਲੇ ਦੇ ਤਾਜ਼ਾ ਅੰਕ ਵਿਚ ਘੁੰਢ ਵਾਲੀ ਔਰਤ ਦੀ ਇਕ ਤਸਵੀਰ ਛਪੀ ਹੈ ਜੋ ਸਿਰ 'ਤੇ ਚਾਰਾ ਲੈ ਕੇ ਜਾ ਰਹੀ ਹੈ। ਫੋਟੋ ਦੇ ਹੇਠਾਂ 'ਘੁੰਗਟ ਕੀ ਆਨ-ਬਾਨ, ਮਹਾਰੇ ਹਰਿਆਨਾ ਕੀ ਪਹਿਚਾਨ' ਲਿਖਿਆ ਹੋਇਆ ਹੈ।