ਬੀਬੀ ਬਾਦਲ ਨੇ ਦਿਖਾਈ ਸ਼ਰਧਾ, ਅੱਧਾ ਘੰਟਾ ਲਾਈਨ 'ਚ ਲੱਗ ਕੇ ਕੀਤੇ ਦਰਸ਼ਨ (ਤਸਵੀਰਾਂ)

10/22/2019 2:32:44 PM

ਕਪੂਰਥਲਾ— ਕੇਂਦਰੀ ਮੰਤਰੀ ਹਰਿਸਮਰਤ ਕੌਰ ਬਾਦਲ ਬੀਤੇ ਦਿਨ ਦੁਪਹਿਰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਰਿਬ ਦਰਸ਼ਨਾਂ ਲਈ ਪਹੁੰਚੇ। ਇਸ ਦੌਰਾਨ ਉਸ ਨੇ ਵੀ. ਆਈ. ਪੀ. ਅਤੇ ਸੁਰੱਖਿਆ ਗਾਰਡਾਂ ਨੂੰ ਛੱਡ ਕੇ ਆਮ ਲੋਕਾਂ ਵਾਂਗ ਕਰੀਬ ਅੱਧਾ ਘੰਟਾ ਲਾਈਨ 'ਚ ਲੱਗ ਕੇ ਦਰਸ਼ਨ ਕੀਤੇ। ਇਕ ਅਖਬਾਰ ਦੇ ਹਵਾਲੇ ਮੁਤਾਬਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਨੇ ਹਰਿਸਮਰਤ ਕੌਰ ਬਾਦਲ ਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਵਾ ਦੇਣ ਦੀ ਵੀ ਅਪੀਲ ਕੀਤੀ ਸੀ ਪਰ ਹਰਸਿਮਰਤ ਕੌਰ ਬਾਦਲ ਨੇ ਮਨ੍ਹਾ ਕਰ ਦਿੱਤਾ। 


ਇਸ ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਭੋਰਾ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਲਗਾਈ ਬੇਰੀ ਦੇ ਅੱਗੇ ਵੀ ਮੱਥਾ ਟੇਕਿਆ ਅਤੇ ਪ੍ਰਸਾਦ ਚੜ੍ਹਾਇਆ। ਹਰਸਿਮਰਤ ਨੇ ਦਰਸ਼ਨਾਂ ਤੋਂ ਬਾਅਦ ਐੱਸ. ਜੀ. ਪੀ. ਸੀ. ਦੇ ਦਫਤਰ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ।

ਇਸ ਤੋਂ ਇਲਾਵਾ ਮੀਡੀਆ ਨਾਲ ਗੱਲਬਾਤ ਕਰਦੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਸੰਗਤ ਤੋਂ 20 ਡਾਲਰ ਲੈ ਕੇ ਸ਼ਰਧਾ ਦੀ ਕੀਮਤ ਵਸੂਲਣਾ ਚਾਹੁੰਦੀ ਹੈ। ਪਾਕਿਸਤਾਨ ਨੂੰ ਸਿੱਖਾਂ ਦੀਆਂ ਭਾਵਨਾਵਾਂ ਅਤੇ ਸ਼ਰਧਾ ਨੂੰ ਬਿਜ਼ਨੈੱਸ ਦੇ ਤੌਰ 'ਤੇ ਨਹੀਂ ਦੇਖਣਾ ਚਾਹੀਦਾ।

 

shivani attri

This news is Content Editor shivani attri