ਕੈਪਟਨ ਸਾਹਿਬ ਬਾਦਲ ਨੂੰ ਬਚਾ ਰਹੇ ਹਨ: ਹਰਪਾਲ ਚੀਮਾ

10/14/2018 5:29:57 PM

ਫਰੀਦਕੋਟ—ਬਰਗਾੜੀ ਵਿਖੇ ਰੱਖੇ ਗਏ ਸ਼ਹੀਦੀ ਸਮਾਗਮ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਬੋਲਦਿਆਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਬੇਅਦਬੀ ਮਾਮਲੇ 'ਚ ਕੈਪਟਨ ਸਾਹਿਬ ਬਾਦਲ ਸਾਹਿਬ ਨੂੰ ਬਚਾ ਰਹੇ ਹਨ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਤੇ ਅਕਾਲੀ ਆਪਸ 'ਚ ਮਿਲੇ ਹੋਏ ਹਨ। ਵਿਧਾਨ ਸਭਾ ਸੈਸ਼ਨ ਦੌਰਾਨ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਤੇ ਅਕਾਲੀਆਂ ਨੂੰ ਬਹਿਸ ਲਈ ਥੋੜ੍ਹਾ ਸਮਾਂ ਮਿਲਣ ਕਰਕੇ ਉਹ ਵਿਧਾਨ ਸਭਾ ਸੈਸ਼ਨ 'ਚੋਂ ਚਲੇ ਗਏ ਸਨ।  ਕੈਪਟਨ ਨੇ ਕਿਹਾ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਪਰ ਇਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ 2002 'ਚ ਕੈਪਟਨ ਸਾਹਿਬ ਦੀ ਸਰਕਾਰ ਆਈ ਸੀ ਉਦੋਂ ਕੈਪਟਨ ਸਾਹਿਬ ਨੇ ਬਾਦਲ ਪਰਿਵਾਰ 'ਤੇ 3500 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਮਿਲੇ ਹੋਏ ਹਨ, ਕੈਪਟਨ ਸਾਹਿਬ ਨੇ ਕੋਈ ਕਾਰਵਾਈ ਨਹੀਂ ਕਰਨੀ।