ਚੰਡੀਗੜ੍ਹ : ''ਆਪ'' ਉਮੀਦਵਾਰ ਹਰਮੋਹਨ ਧਵਨ ਨੇ ਭਰੀ ਨਾਮਜ਼ਦਗੀ

04/29/2019 4:26:13 PM

ਚੰਡੀਗੜ੍ਹ : ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੋਡ ਸ਼ੋਅ ਵੀ ਕੀਤਾ। ਹਰਮੋਹਨ ਧਵਨ ਦਾ ਰੋਡ ਸ਼ੋਅ ਸੈਕਟਰ-9 ਸਥਿਤ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋਇਆ, ਜੋ ਕਿ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ ਤੋਂ ਹੁੰਦੇ ਹੋਏ ਸੈਕਟਰ-8,9 ਲਾਈਟ ਪੁਆਇੰਟ ਰਾਹੀਂ ਮਟਕਾ ਚੌਂਕ ਤੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜਾ। ਹਰਮੋਹਨ ਧਵਨ ਨੇ ਆਪਣੀ ਪਤਨੀ ਸਤਿੰਦਰ ਧਵਨ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਹਰਮੋਹਨ ਧਵਨ ਲਈ ਰੋਡ ਸ਼ੋਅ ਦੌਰਾਨ ਭੀੜ ਇਕੱਠੀ ਕਰਨਾ ਇਕ ਵੱਡੀ ਚੁਣੌਤੀ ਹੈ ਪਰ ਅਜਿਹਾ ਨਹੀਂ ਹੋ ਸਕਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੈਕਟਰ-25 ਦੀ ਰੈਲੀ ਗਰਾਊਂਡ 'ਚ ਰੈਲੀ ਹੋਈ ਸੀ, ਜਿਸ 'ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ ਪਰ ਇਹ ਰੈਲੀ ਪੂਰੀ ਤਰ੍ਹਾਂ ਫਲਾਪ ਰਹੀ ਸੀ। ਇਸ ਮੌਕੇ ਕਿਰਨ ਖੇਰ ਬਾਰੇ ਬੋਲਦਿਆਂ ਹਰਮੋਹਨ ਧਵਨ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਪਤੀ ਅਨੁਪਮ ਖੇਰ ਕਾਰਨ ਮਿਲੀ ਹੈ, ਉੱਥੇ ਹੀ ਕਾਂਗਰਸੀ ਉਮੀਦਵਾਰ ਪਵਨ ਬਾਂਸਲ 'ਤੇ ਤੰਜ ਕੱਸਦਿਆਂ ਧਵਨ ਨੇ ਕਿਹਾ ਕਿ ਮਾਮੇ-ਭਾਣਜੇ ਨੇ ਮਿਲ ਕੇ ਭ੍ਰਿਸ਼ਟਾਚਾਰ ਕੀਤਾ ਹੈ। ਹਰਮੋਹਨ ਧਵਨ ਨੇ ਕਿਹਾ ਕਿ 15 ਸਾਲਾਂ ਤੋਂ ਚੰਡੀਗੜ੍ਹ ਦੇ ਲੋਕ ਕਈ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਰਹੇ ਹਨ ਪਰ ਕਾਂਗਰਸ ਅਤੇ ਭਾਜਪਾ ਪਾਰਟੀ ਨੇ ਉਨ੍ਹਾਂ ਦੇ ਮੁੱਦਿਆਂ ਨੂੰ ਨਹੀਂ ਸੁਲਝਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ। 

Babita

This news is Content Editor Babita