ਜਲੰਧਰ ਦੇ ''ਯੂਨੀਕ ਹੋਮ'' ਵਿਖੇ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ (ਵੀਡੀਓ)

04/20/2017 2:10:08 PM

ਜਲੰਧਰ— ਪੰਜਾਬ ਦੌਰੇ ''ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਜਲੰਧਰ ਦੇ ਯੂਨੀਕ ਹੋਮ ਵਿਖੇ ਪਹੁੰਚ ਚੁੱਕੇ ਹਨ। ਇਹ ਸੰਸਥਾ ਤਕਰੀਬਨ 60 ਅਨਾਥ ਬੱਚੀਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਇਸ ਸੰਸਥਾ ਦੀ ਦੇਖ-ਰੇਖ ਬੀਬੀ ਪ੍ਰਕਾਸ਼ ਕੌਰ ਵੱਲੋਂ ਕੀਤਾ ਜਾ ਰਿਹਾ ਹੈ। ਨਕੋਦਰ ਰੋਡ ''ਤੇ ਬਣੇ ਯੂਨੀਕ ਹੋਮ ਵਿਚ ਸੱਜਣ ਤਕਰੀਬਨ ਇਕ ਘੰਟਾ ਬਿਤਾਉਣਗੇ। ਇੱਥੇ ਉਹ ਬੱਚਿਆਂ ਨਾਲ ਸਿੱਧੀ ਗੱਲਬਾਤ ਕਰ ਰਹੇ ਹਨ। ਕੈਨੇਡਾ ਦੇ ਸਿੱਖ ਲੰਬੇਂ ਸਮੇਂ ਤੋਂ ਇਸ ਸੰਸਥਾ ਦੀ ਆਰਥਿਕ ਮਦਦ ਕਰਦੇ ਆ ਰਹੇ ਹਨ।

Kulvinder Mahi

This news is News Editor Kulvinder Mahi