ਝੱਬਰ ਨੇ ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਨਾਲ ਕੀਤੀ ਮੁਲਾਕਾਤ

11/08/2017 2:41:54 AM

ਤਲਵੰਡੀ ਸਾਬੋ(ਮੁਨੀਸ਼)-ਸ਼੍ਰੋਮਣੀ ਕਮੇਟੀ ਦੇ ਹਲਕਾ ਜੋਗਾ ਤੋਂ ਨੌਜਵਾਨ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਜੋ ਬੀਤੇ ਦਿਨਾਂ ਤੋਂ ਕੈਨੇਡਾ ਦੌਰੇ 'ਤੇ ਹਨ, ਨੇ ਬੀਤੇ ਦਿਨ ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਸੰਬੰਧੀ ਗੱਲ ਕਰਦਿਆਂ ਭਾਈ ਝੱਬਰ ਨੇ ਦੱਸਿਆ ਕਿ ਉਨ੍ਹਾਂ ਨੇ ਰੱਖਿਆ ਮੰਤਰੀ ਸੱਜਣ ਨਾਲ ਮੁਲਾਕਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਧਾਰਮਕ ਕਾਰਜਾਂ ਅਤੇ ਵਿਸ਼ੇਸ਼ ਤੌਰ 'ਤੇ ਪਿਛਲੇ ਦਿਨਾਂ ਤੋਂ ਆਰੰਭੀ ਗੁਰਮਤਿ ਲਹਿਰ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਝੱਬਰ ਨੇ ਜਦੋਂ ਰੱਖਿਆ ਮੰਤਰੀ ਨੂੰ ਦੱਸਿਆ ਕਿ ਉਹ ਆਪਣੇ ਹਲਕੇ ਜੋਗਾ ਦੀਆਂ ਧਾਰਮਕ ਗਤੀਵਿਧੀਆਂ ਨੂੰ ਤਕਨੀਕੀ ਢੰਗ ਨਾਲ ਇਕ ਵੈੱਬਸਾਈਟ ਬਣਾ ਕੇ ਚਲਾ ਰਹੇ ਹਨ ਤਾਂ ਉਹ ਬਹੁਤ ਪ੍ਰਭਾਵਿਤ ਹੋਏ। ਝੱਬਰ ਅਨੁਸਾਰ ਸੱਜਣ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੇ ਪੰਜਾਬ ਦੌਰੇ ਸਮੇਂ ਉਨ੍ਹਾਂ ਦੇ ਕੀਤੇ ਸਵਾਗਤ ਦੀ ਭਰਪੂਰ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਵਧੀਆ ਉਪਰਾਲਾ ਦੱਸਿਆ। ਇਸ ਮੁਲਾਕਾਤ ਦੌਰਾਨ ਡਾ. ਭਰਪੂਰ ਸਿੰਘ, ਡਾ. ਪਰਮਿੰਦਰ ਸਿੰਘ ਮਾਂਗਟ, ਗੁਰਜੀਤ ਸਿੰਘ ਮੌੜ, ਮਹਾਬੀਰ ਸਿੰਘ ਤੁੰਗ, ਡਾ. ਅਵਤਾਰ ਰੂਬੀ ਵੀ ਹਾਜ਼ਰ ਸਨ।