ਭਾਖੜਾ ਡੈਮ ਤੋਂ ਬਾਅਦ ਹੁਣ ਹਰੀਕੇ ਦਰਿਆ 'ਚੋਂ ਛੱਡਿਆ ਪਾਣੀ (ਵੀਡੀਓ)

08/18/2019 4:05:46 PM

ਹਰੀਕੇ ਪੱਤਣ (ਵਿਜੇ ਅਰੋੜਾ) : ਪੰਜਾਬ ਹਿਮਾਚਰ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਪਾਣੀ ਦਾ ਲੇਬਲ ਵੱਧ ਗਿਆ, ਜਿਸ ਕਰਕੇ ਭਾਖੜਾ ਡੈਮ ਤੋ ਪਾਣੀਆਂ ਛੱਡਿਆ ਗਿਆ। ਪਾਣੀ ਦਾ ਲੇਬਲ ਵੱਧਣ ਕਾਰਨ ਹਰੀਕੇ ਦਰਿਆ ਦੇ ਵੀ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ, ਜਿਸ ਕਾਰਨ ਹਰੀਕੇ ਦਰਿਆ ਆਲੇ-ਦੁਆਲੇ ਪਿੰਡਾਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਣੀਆਂ ਸ਼ੁਰੂ ਹੋ ਗਈਆਂ ਹਨ। 

ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਹੜ੍ਹ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਫਸਲਾਂ ਸਭ ਤੋਂ ਪਹਿਲਾ ਪਾਣੀ ਦੀ ਮਾਰ ਝੱਲਦੀਆਂ ਹਨ ਤੇ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਹੁਣ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਥੇ ਨਹੀਂ ਪਹੁੰਚਿਆ ਅਤੇ ਨਾ ਹੀ ਐੱਮ.ਐੱਲ. ਏ. ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ। 

ਉਧਰ ਦੂਜੇ ਪਾਸੇ ਜਦ ਇਸ ਸਬੰਧੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਪਾਣੀ ਦੇ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਸਾਡੇ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਅਫਸਰਾਂ ਦੀਆਂ ਡਿਊੁਟੀਅਆਂ ਵੀ ਲਗਾ ਦਿੱਤੀਆਂ ਗਈਆ ਹਨ।

Baljeet Kaur

This news is Content Editor Baljeet Kaur