ਭਾਜਪਾ ਨੇ ਅੰਮ੍ਰਿਤਸਰ ਸੀਟ ਤੋਂ ਹਰਦੀਪ ਪੁਰੀ ਨੂੰ ਦਿੱਤੀ ਟਿਕਟ, 6 ਹੋਰ ਨਾਂ ਐਲਾਣੇ

04/21/2019 8:17:14 PM

ਜਲੰਧਰ (ਵੈਬ ਡੈਸਕ)- ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਅਮ੍ਰਿਤਸਰ ਸੀਟ ਸਣੇ 7 ਸੀਟਾਂ ਉਤੇ ਆਪਣੇ ਉਮੀਦਵਾਰਾਂ ਦਾ ਐਲਾਣ ਕਰ ਦਿੱਤਾ ਹੈ। ਅੰਮ੍ਰਿਤਸਰ ਸੀਟ ਤੋਂ ਭਾਜਪਾ ਨੇ ਹਰਦੀਪ ਪੁਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹਰਦੀਪ ਪੁਰੀ ਮੋਦੀ ਸਰਕਾਰ ਵਿਚ ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ (ਆਜਾਦ) ਸਨ। 

ਇਸੇ ਤਰ੍ਹਾਂ ਭਾਜਪਾ ਵਲੋ ਦਿੱਲੀ ਦੀਆਂ 4 ਸੀਟਾਂ ਉਤੇ ਵੀ ਆਪਣੇ ਉਮੀਦਵਾਰਾਂ ਦੇ ਨਾਂ ਐਲਾਣ ਦਿੱਤੇ ਗਏ ਹਨ। ਦਿਲੀ ਦੀ ਚਾਂਦਨੀ ਚੌਕ ਸੀਟ ਤੋਂ ਡਾ. ਹਰਸ਼ਵਰਧਨ, ਨਾਰਥ ਈਸਟ ਦਿਲੀ ਤੋਂ ਮਨੋਜ ਤਿਵਾੜੀ, ਵੈਸਟ ਦਿੱਲੀ ਤੋਂ ਪਰਵੇਸ਼ ਵਰਮਾ, ਸਾਊਥ ਦਿੱਲੀ ਤੋਂ ਰਮੇਸ਼ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਇੰਦੋਰ ਤੋਂ ਸ਼ੰਕਰ ਲਖਣਵੀ ਅਤੇ ਉਤਰ ਪ੍ਰਦੇਸ਼ ਦੇ ਗੋਸੀ ਲੋਕ ਸਭਾ ਹਲਕੇ ਤੋਂ ਹਰਿਨਾਰਾਇਣ ਰਾਜਭਰ ਭਾਜਪਾ ਦੇ ਉਮੀਦਵਾਰ ਹੋਣਗੇ। 

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਭਾਜਪਾ ਕੋਲ 13 ਵਿਚੋਂ 3 ਸੀਟਾਂ ਹਨ। ਜਿਨ੍ਹਾਂ ਵਿਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟਾ ਸ਼ਾਮਲ ਹਨ। ਜਦਕਿ ਬਾਕੀ ਦੀਆਂ 10 ਸੀਟਾਂ ਉਤੇ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾ ਰਹੇ ਹਨ। ਭਾਜਪਾ ਨੇ ਵੀ ਹੁਣ ਤਕ ਸੂਬੇ ਅੰਦਰ ਆਪਣੇ ਕੋਟੋ ਦੀਆਂ 3 ਸੀਟਾ ਵਿਚੋਂ ਸਿਰਫ 1 (ਅੰਮ੍ਰਿਤਸਰ) ਸੀਟ ਤੋਂ ਹੀ ਆਪਣੇ ਉਮੀਦਵਾਰ ਦਾ ਐਲਾਣ ਕੀਤਾ ਹੈ। ਅੰਮ੍ਰਿਤਸਰ ਸੀਟ ਉਤੇ ਭਾਜਪਾ ਉਮੀਦਵਾਰ ਵਜੋਂ ਪਹਿਲਾਂ ਤੋਂ ਹੀ ਕਈ ਨਾਵਾਂ ਦੀ ਚਰਚਾ ਲੋਕਾਂ ਵਿਚਕਾਰ ਚੱਲ ਰਹੀ ਸੀ। ਜਿਨ੍ਹਾਂ ਵਿਚ ਸਾਬਕਾ ਆਈ. ਪੀ. ਐੱਸ. ਅਫਸਰ ਤੇ ਪੁਡੂਚੇਰੀ ਦੀ ਰਾਜਪਾਲ ਕਿਰਨ ਬੇਦੀ, ਫਿਲਮੀ ਅਦਾਕਾਰ ਸੰਨੀ ਦਿਉਲ ਆਦਿ ਦੇ ਨਾਂ ਪ੍ਰਮੁੱਖ ਤੌਰ ਉਤੇ ਸ਼ਾਮਲ ਸਨ ਪਰ ਇਨ੍ਹਾਂ ਸਭ ਕਿਆਸਰਾਇਆ 'ਤੇ ਭਾਜਪਾ ਨੇ ਅੱਜ ਵਿਸ਼ਰਾਸ਼ ਚਿੰਨ ਲਗਾਉਂਦੇ ਹੋਏ ਹਰਦੀਪ ਪੁਰੀ ਦੇ ਨਾਮ ਉਤੇ ਮੌਹਰ ਲਗਾ ਦਿੱਤੀ ਹੈ।  

Arun chopra

This news is Content Editor Arun chopra