ਪਠਾਨਕੋਟ-ਜਲੰਧਰ ਹਾਈਵੇ ’ਤੇ ਮਲਬੇ ’ਚੋਂ ਮਿਲਿਆ ਹੈਂਡ ਗ੍ਰਨੇਡ, ਫ਼ੈਲੀ ਦਹਿਸ਼ਤ

08/05/2022 8:08:52 PM

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ-ਜਲੰਧਰ ਹਾਈਵੇ ’ਤੇ ਡਮਤਾਲ ਹਿੱਲਸ ਨੇੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਹਿਮਾਚਲ ਪੁਲਸ ਨੂੰ ਡਮਤਾਲ ਪਹਾੜੀਆਂ ਤੋਂ ਡਿੱਗੇ ਮਲਬੇ ’ਤੇ ਇਕ ਜ਼ਿੰਦਾ ਹੈਂਡ ਗ੍ਰਨੇਡ ਬੰਬ ਮਿਲਿਆ। ਬੰਬ ਮਲਬੇ ’ਚ ਦੱਬਿਆ ਪਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਹੈਂਡ ਗ੍ਰਨੇਡ ਚਾਈਨਾ ਦਾ ਬਣਿਆ ਦੱਸਿਆ ਜਾ ਰਿਹਾ ਹੈ ਪਰ ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੈਂਡ ਗ੍ਰਨੇਡ ਇਥੇ ਕਿਸ ਤਰ੍ਹਾਂ ਆਇਆ। ਪੂਰੇ ਮਾਮਲੇ ਦੀ ਜਾਂਚ ਹਿਮਾਚਲ ਪੁਲਸ ਵੱਲੋਂ ਕੀਤੀ ਜਾ ਰਹੀ ਹੈ।

]ਇਹ ਵੀ ਪੜ੍ਹੋ : ਸੰਸਦ ’ਚ ਕਿਸਾਨਾਂ ਦੇ ਹੱਕ ’ਚ ਗਰਜੀ ਹਰਸਿਮਰਤ ਬਾਦਲ, ਖ਼ਰਾਬ ਫ਼ਸਲਾਂ ਲਈ ਮੰਗਿਆ ਵਿੱਤੀ ਪੈਕੇਜ

ਪੁਲਸ ਅਧਿਕਾਰੀ ਐੱਸ. ਐੱਚ. ਓ. ਡਮਤਾਲ ਰਮੇਸ਼ ਚੰਦ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਥੇ ਇਕ ਹੱਥਗੋਲਾ ਪਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਇਥੇ ਕਿਸ ਤਰ੍ਹਾਂ ਆਇਆ।

ਇਹ ਖ਼ਬਰ ਵੀ ਪੜ੍ਹੋ : ਕੈਲੀਫੋਰਨੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

Manoj

This news is Content Editor Manoj