ਹਲਕਾ ਇੰਚਾਰਜ ਮੈਡਮ ਭੱਟੀ ਨੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਨਵੇਂ ਬਣਾਏ ਘਰਾਂ ਵਿਚ ਪ੍ਰਵੇਸ਼ ਕਰਵਾਇਆ

08/29/2020 4:46:04 PM

ਬੁਢਲਾਡਾ (ਮਨਜੀਤ) - ਪੰਜਾਬ ਸਰਕਾਰ ਦੀ ਤਰਫੋਂ ਸੂਬੇ ਦੇ ਪਿੰਡਾਂ ਅੰਦਰ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਜਮੀਨੀ ਪੱਧਰ 'ਤੇ ਜਾਂਚ ਕਰਕੇ ਉਹਨਾਂ ਦੇ ਵਸੇਬੇ ਲਈ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਹਲਕਾ ਬੁਢਲਾਡਾ ਇੰਚਾਰਜ ਰਣਜੀਤ ਕੌਰ ਭੱਟੀ ਵੱਲੋਂ ਪਿੰਡ ਦਾਤੇਵਾਸ, ਦਿਆਲਪੁਰਾ, ਅਕਬਰਪੁਰ ਖੂਡਾਲ, ਕਾਹਨਗੜ੍ਹ, ਚੱਕ ਅਲੀਸ਼ੇਰ, ਬਹਾਦਰਪੁਰ, ਬਖਸੀਵਾਲਾ, ਮੰਡੇਰ, ਗੋਰਖਨਾਥ, ਭਾਵਾ, ਰਿਓਂਦ ਕਲਾਂ, ਸੇਰਖਾਂ, ਕੁਲਾਣਾ, ਵਿਖੇ ਬਣ ਚੁੱਕੇ 66 ਘਰਾਂ ਵਿਚ ਲਾਭਪਾਤਰੀਆਂ ਨੂੰ ਆਪਣੀ  ਸਮੂਚੀ ਟੀਮ ਨਾਲ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ।

ਮੈਡਮ ਭੱਟੀ ਅਤੇ  ਉਨ੍ਹਾਂ ਨੇ ਨਿੱਜੀ ਸਲਾਹਕਾਰ ਪਰਵੇਸ਼ ਕੁਮਾਰ ਹੈਪੀ ਮਲਹੋਤਰਾ ਨੇ ਦੱਸਿਆ ਕਿ ਗਰੀਬਾਂ ਦੀ ਮਸੀਹਾ ਪੰਜਾਬ ਸਰਕਾਰ ਨੇ ਬਲਾਕ ਬੁਢਲਾਡਾ ਅੰਦਰ ਕੁਲ 320 ਘਰਾਂ ਦੀ ਉਸਾਰੀ ਕਰਨੀ ਹੈ। ਪਰ ਅੱਜ ਤੱਕ ਜੋ ਘਰਾਂ ਦੀ ਉਸਾਰੀ ਹੋ ਚੁੱਕੀ ਹੈ ਉਹ ਘਰ ਅੱਜ ਲਾਭਪਾਤਰੀਆਂ ਨੂੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿਹਾ ਬਲਾਕ ਬੁਢਲਾਡਾ ਅੰਦਰ ਘਰਾਂ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਲਗਭਗ 4 ਕਰੋੜ 48 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪ੍ਰਤੀ ਘਰ 'ਤੇ 1 ਲੱਖ 40 ਹਜਾਰ ਰੁਪਏ ਖਰਚ ਕੀਤੇ ਗਏ ਹਨ। ਪਿੰਡਾ ਵਿਚੋਂ ਜਿਨ੍ਹਾਂ ਲਾਭਪਾਤਰੀਆਂ ਦੇ ਨੀਲੇ ਰਾਸ਼ਨ ਕਾਰਡ  ਕੱਟੇ ਗਏ ਹਨ। ਉਨ੍ਹਾਂ ਦੀ ਜਾਂਚ ਕਰਵਾ ਕੇ ਜਲਦ ਹੀ ਸੁਰਜੀਤ ਕੀਤੇ ਜਾਣਗੇ।

ਇਸ ਮੌਕੇ ਉਹਨਾਂ ਦੇ ਨਾਲ ਬਲਾਕ ਵਿਕਾਸ ਪੰਚਾਇਤ ਅਫਸਰ ਅਸ਼ੋਕ ਕੁਮਾਰ, ਸਹਾਇਕ ਪੰਚਾਇਤ ਅਫਸਰ ਹਰਵੀਰ ਸਿੰਘ, ਕਾਂਗਰਸੀ ਆਗੂ ਰਣਵੀਰ ਸਿੰਘ ਗੋਬਿੰਦਪੁਰਾ, ਸਰਪੰਚ ਸੱਤਪਾਲ ਸਿੰਘ, ਸਰਪੰਚ ਜਸਵੀਰ ਸਿੰਘ ਚੱਕ ਅਲੀਸ਼ੇਰ, ਸਰਪੰਚ ਜਗਦੀਸ਼ ਸਿੰਘ ਕੁਲਾਣਾ, ਸੁਖਦੇਵ ਸਿੰਘ ਰਿਓਂਦ, ਪੰਚ ਰਜਿੰਦਰ ਸਿੰਘ ਫੌਜੀ, ਬੂਟਾ ਸਿੰਘ, ਮਨਪ੍ਰੀਤ ਸਿੰਘ, ਕਾਂਗਰਸੀ ਆਗੂ ਕਾਲਾ ਸਿੰਘ ਭਾਵਾ, ਸਰਪੰਚ ਚਰਨਜੀਤ ਸਿੰਘ, ਸਰਪੰਚ ਮਾਹਸ਼ਾ ਸਿੰਘ, ਸਰਪੰਚ ਪਰਮਜੀਤ ਕੌਰ ਭਾਵਾ, ਸੈਕਟਰੀ ਈਸ਼ੂ ਸਿੰਗਲਾ, ਸਤੀਸ਼ ਕੁਮਾਰ, ਏ.ਪੀ.ਓ ਵੀਰਪਾਲ ਕੌਰ, ਜੀ.ਆਰ.ਐੱਸ ਰਘੁਵੀਰ ਸਿੰਘ ਆਦਿਆਂ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀ ਮੌਜੂਦ ਸਨ।

 

Harinder Kaur

This news is Content Editor Harinder Kaur