ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ''ਤੇ ਬੋਲੇ ਘੁੱਗੀ, ਕਿਸੇ ਸਿਆਣੀ ਬੰਦੇ ਨੂੰ ਬਣਾ ਦਿੰਦੇ ਪ੍ਰਧਾਨ

05/10/2017 7:16:54 PM

ਚੰਡੀਗੜ੍ਹ : ਆਮ ਆਦਮੀ ਪਾਰਟੀ ''ਚੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਭਗਵੰਤ ਮਾਨ ''ਤੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਘੁੱਗੀ ਨੇ ਪੰਜਾਬ ਪ੍ਰਧਾਨ ਦਾ ਅਹੁਦਾ ਕਿਸੇ ਸਿਆਣੀ ਆਗੂ ਨੂੰ ਦਿੱਤੇ ਜਾਣ ਦੀ ਗੱਲ ਆਖੀ ਹੈ। ਘੁੱਗੀ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਇਹ ਅਹੁਦਾ ਭਗਵੰਤ ਮਾਨ ਦੀ ਬਜਾਏ ਸੁਖਪਾਲ ਖਹਿਰਾ, ਐੱਚ. ਐੱਸ. ਫੂਲਕਾ ਜਾਂ ਪਾਰਟੀ ਦੇ ਸਾਬਕਾ ਆਗੂ ਡਾ. ਧਰਮਵੀਰ ਗਾਂਧੀ ਨੂੰ ਦਿੱਤਾ ਜਾਂਦਾ ਤਾਂ ਜ਼ਿਆਦਾ ਬਿਹਤਰ ਹੁੰਦਾ।
ਦੱਸਣਯੋਗ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਾਰਾਜ਼ ਚੱਲ ਰਹੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਖਿਰ ਬੁੱਧਵਾਰ ਨੂੰ ਚੰਡੀਗੜ੍ਹ ''ਚ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਹਾਲਾਂਕਿ ਇਸ ਦੌਰਾਨ ਘੁੱਗੀ ਨੇ ਸਿਆਸਤ ਨੂੰ ਅਲਵਿਦਾ ਨਾ ਕਹਿਣ ਦੇ ਸੰਦੇਸ਼ ਦਿੱਤੇ ਹਨ। ਨਾਲ ਹੀ ਘੁੱਗੀ ਦੇ ਜਲਦ ਹੀ ਕਿਸੇ ਪਾਰਟੀ ਵਿਚ ਸ਼ਮੂਲੀਅਤ ਕਰਨ ਦੇ ਕਿਆਸ ਪ੍ਰਗਟਾਏ ਜਾ ਰਹੇ ਹਨ।

Gurminder Singh

This news is Content Editor Gurminder Singh