ਦਿੱਲੀ ''ਚ ਮਾਰੇ ਗਏ ਗੁਰਪ੍ਰੀਤ ਸਿੰਘ ਦਾ ਬੰਠਿਡਾ ''ਚ ਕੀਤਾ ਗਿਆ ਅੰਤਿਮ ਸਸਕਾਰ

09/21/2017 7:16:22 PM

ਦਿੱਲੀ/ਬਠਿੰਡਾ —  ਸਿਗਰਟ ਪੀਣ ਤੋਂ ਰੋਕਣ 'ਤੇ ਦਿੱਲੀ 'ਚ ਮਾਰੇ ਗਏ ਸਿੱਖ ਨੌਜਵਾਨ ਦਾ ਬਠਿੰਡਾ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। 
ਜ਼ਿਕਰਯੋਗ ਹੈ ਕਿ ਦੱਖਣੀ ਦਿੱਲੀ 'ਚ ਸਿਗਰਟਨੋਸ਼ੀ 'ਤੇ ਇਤਰਾਜ਼ ਜਤਾਉਣ ਕਾਰਨ ਕਾਰ ਸਵਾਰ ਵਿਅਕਤੀ ਨੇ ਮੋਟਰ ਸਾਈਕਲ 'ਤੇ ਸਵਾਰ ਦੋ ਸਿੱਖ ਨੌਜਵਾਨਾਂ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਨੂੰ ਸ਼ਨੀਵਾਰ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ 'ਚ ਗੁਰਪ੍ਰੀਤ ਸਿੰਘ ਦੀ ਅੱਜ ਮੌਤ ਹੋ ਗਈ। ਦੋਸ਼ੀ ਦੀ ਪਛਾਣ ਰੋਹਿਤ ਕ੍ਰਿਸ਼ਨਾ ਮਹੰਤਾ ਵੱਜੋਂ ਹੋਈ ਹੈ, ਜੋ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਦੋਵੇਂ ਸਿੱਖ ਏਮਜ਼ ਨੇੜੇ ਫੁਟਪਾਥਾਂ 'ਤੇ ਰਹਿਣ ਵਾਲਿਆਂ ਉਪਰ ਦਸਤਾਵੇਜ਼ੀ ਫਿਲਮ ਬਣਾਉਣ ਗਏ ਸੀ। ਜਦੋਂ ਉਹ ਸਫਦਰਜੰਗ ਹਸਪਤਾਲ ਨੇੜੇ ਰਾਤ ਦਾ ਭੋਜਨ ਕਰ ਰਹੇ ਸਨ ਤਾਂ ਇਕ ਵਿਅਕਤੀ ਉਥੇ ਉਨ੍ਹਾਂ ਦੇ ਮੂੰਹ 'ਤੇ ਸਿਗਰਟ ਦਾ ਧੂੰਆਂ ਛੱਡਣ ਲੱਗ ਪਿਆ। ਦੋਵੇਂ ਨੌਜਵਾਨਾਂ ਨੇ ਇਤਰਾਜ਼ ਕੀਤਾ ਤਾਂ ਨਸ਼ੇ ਦੀ ਹਾਲਤ 'ਚ ਬੈਠੇ ਮਹੰਤਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ। 
ਜਿਸ ਤਰ੍ਹਾਂ ਹੀ ਗੁਰਮੀਤ ਅਤੇ ਮਨਿੰਦਰ ਮੋਟਰ ਸਾਈਕਲ ਨਾਲ ਅੱਗੇ ਵਧੇ, ਦੋਸ਼ੀ ਨੇ ਆਪਣੀ ਕਾਰ ਤੋਂ ਪਿੱਛਾ ਕੀਤਾ। ਗੱਡੀ 100 ਮੀਟਰ ਦੀ ਦੂਰੀ 'ਤੇ ਗਈ ਹੀ ਹੋਵੇਗੀ ਕਿ ਪਿੱਛੇ ਤੋਂ ਦੋਸ਼ੀ ਨੇ ਆਪਣੀ ਕਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ, ਉਹ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ।