ਸੰਸਦ ਦੀ ਸੁਰੱਖਿਆ 'ਚ ਹੋਈ ਕੁਤਾਹੀ ਦੇ ਮਾਮਲੇ 'ਚ MP ਗੁਰਜੀਤ ਔਜਲਾ ਦਾ ਵੱਡਾ ਬਿਆਨ

12/13/2023 6:33:20 PM

ਜਲੰਧਰ/ਨਵੀਂ ਦਿੱਲੀ- ਸੰਸਦ 'ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ 'ਤੇ ਅੱਜ ਮੁੜ ਲੋਕ ਸਭਾ ਦੀ ਸੰਸਦ ਵਿਚ ਸੁਰੱਖਿਆ 'ਚ ਕੁਤਾਹੀ ਹੋਣ ਦੇ ਮਾਮਲੇ ਦੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਜਦੋਂ ਮੈਂ ਬੋਲ ਕੇ ਬੈਠਾ ਸੀ ਤਾਂ ਅਜੇ ਤਿੰਨ ਲੋਕਾਂ ਨੇ ਹੋਰ ਬੋਲਣਾ ਸੀ। ਇਸੇ ਦੌਰਾਨ ਹੀ ਮੈਂ ਵੇਖਿਆ ਕਿ ਗੈਲਰੀ ਵਿਚੋਂ ਦੋ ਵਿਅਕਤੀ ਉਤਰਦੇ ਹਨ ਅਤੇ ਤੁਰੰਤ ਹਲਚਲ ਹੁੰਦੀ ਹੈ। ਉਹ ਦੋਵੇਂ ਸੀਟਾਂ ਉਪਰੋਂ ਭੱਜਣ ਲੱਗਦੇ ਹਨ। ਮੌਕੇ ਉਤੇ ਇਕ ਵਿਅਕਤੀ ਨੂੰ ਫੜ ਲਿਆ ਜਾਂਦਾ ਹੈ ਅਤੇ ਉਹ ਆਪਣੀ ਜੁੱਤੀ ਨੂੰ ਖੋਲ੍ਹਦਾ ਹੈ, ਜਿਸ ਵਿਚ ਉਸ ਨੇ ਕੋਈ ਚੀਜ਼ ਪਾਈ ਹੁੰਦੀ ਹੈ। 

ਉਨ੍ਹਾਂ ਕਿਹਾ ਕਿ ਮੈਨੂੰ ਪਤਾ ਸੀ ਕਿ ਦੋ ਵਿਅਕਤੀ ਗੈਲਰੀ ਵਿਚ ਉਤਰੇ ਹਨ। ਜਦੋਂ ਇਕ ਨੂੰ ਫੜ ਲਿਆ ਜਾਂਦਾ ਹੈ ਤਾਂ ਦੂਜੇ ਨੂੰ ਮੈਂ ਫੜਨ ਦੀ ਕੋਸ਼ਿਸ਼ ਕਰਦਾ ਹਾਂ। ਉਸ ਦੇ ਹੱਥ ਵਿਚ ਸਮੋਗ ਬੰਬ ਸੀ, ਜਿਸ ਨੂੰ ਉਹ ਚਲਾਉਂਦਾ ਹੈ। ਮੈਂ ਮੌਕੇ ਉਤੇ ਉਸ ਨੂੰ ਸਮੋਗ ਬੰਬ ਨੂੰ ਫੜਿਆ ਅਤੇ ਬਾਹਰ ਸੁੱਟਿਆ। ਇਸੇ ਦੌਰਾਨ ਉਥੇ ਸਕਿਓਰਿਟੀ ਵੀ ਪਹੁੰਚ ਜਾਂਦੀ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ

ਉਨ੍ਹਾਂ ਕਿਹਾ ਕਿ ਅੱਜ ਬਰਸੀ ਮੌਕੇ ਅਜਿਹੀ ਘਟਨਾ ਵਾਪਰਨਾ ਬੇਹੱਦ ਨਾਮੋਸ਼ੀ ਦਾ ਕੰਮ ਹੈ ਅਤੇ ਇਸ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ। ਇਹ ਬਹੁਤ ਵੱਡੀ ਸਕਿਓਰਿਟੀ ਕੂਚ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨਵੀਂ ਪਾਰਲੀਮੈਂਟ ਬਣੀ ਹੈ, ਕੋਈ ਨਾ ਕੋਈ ਸਮੱਸਿਆ ਆ ਰਹੀ ਹੈ। ਨਵੀਂ ਪਾਰਲੀਮੈਂਟ ਵਿਚ ਆਉਣ-ਜਾਣ ਦਾ ਰਸਤਾ ਵੀ ਇਕ ਹੈ, ਕੋਈ ਵੀ ਪਾਰਲੀਮੈਂਟ ਵਿਚ ਆ ਜਾਂਦਾ ਹੈ ਅਤੇ ਕੰਟੀਨ ਵਿਚ ਵੀ ਸਭ ਇਕੱਠੇ ਬੈਠ ਰਹੇ ਹਨ। ਪਹਿਲੀ ਪਾਰਲੀਮੈਂਟ ਵਿਚ ਅਜਿਹਾ ਕੁਝ ਨਹੀਂ ਸੀ। 

ਜ਼ਿਕਰਯੋਗ ਹੈ ਕਿ ਲੋਕ ਸਭਾ ਦੀ ਕਾਰਵਾਈ ਦੌਰਾਨ ਬੁੱਧਵਾਰ ਨੂੰ ਦਰਸ਼ਕ ਗੈਲਰੀ ਤੋਂ 2 ਨੌਜਵਾਨਂ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ 'ਚ ਜ਼ੀਰੋ ਕਾਲ ਦੌਰਾਨ ਦੁਪਹਿਰ ਕਰੀਬ ਇਕ ਵਜੇ ਦਰਸ਼ਕ ਗੈਲਰੀ ਤੋਂ 2 ਨੌਜਵਾਨਾਂ ਨੇ ਸਦਨ 'ਚ ਛਾਲ ਮਾਰ ਦਿੱਤੀ ਅਤੇ ਇਨ੍ਹਾਂ 'ਚੋਂ ਇਕ ਮੇਜ਼ 'ਤੇ ਟੱਪਦੇ ਹੋਏ ਦੌੜ ਰਿਹਾ ਸੀ। ਸੁਰੱਖਿਆ ਕਰਮੀਆਂ ਅਤੇ ਕੁਝ ਸੰਸਦ ਮੈਂਬਰਾਂ ਨੇ ਉਸ ਨੂੰ ਘੇਰ ਲਿਆ। ਬਾਅਦ 'ਚ ਦੋਹਾਂ ਨੂੰ ਫੜ ਲਿਆ ਗਿਆ। ਪ੍ਰਧਾਨਗੀ ਸਪੀਕਰ ਰਾਜੇਂਦਰ ਅਗਰਵਾਲ ਨੇ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਕੁਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ 'ਚ ਛਾਲ ਮਾਰ ਵਾਲੇ ਵਿਅਕਤੀਆਂ ਨੇ ਕੁਝ ਅਜਿਹੇ ਪਦਾਰਥਾਂ ਦਾ ਛਿੜਕਾਅ ਕੀਤਾ, ਜਿਸ ਨਾਲ ਗੈਸ ਫ਼ੈਲ ਗਈ। 

ਇਹ ਵੀ ਪੜ੍ਹੋ :  ਕਿਸਾਨਾਂ ਦੀ ਪਹਿਲੀ ਪਸੰਦ ਬਣ ਰਿਹੈ ਮਧੂਮੱਖੀ ਪਾਲਣ ਦਾ ਕਿੱਤਾ, ਇੰਝ ਹੋ ਰਹੀ ਮੋਟੀ ਕਮਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri