ਔਜਲਾ ਦਾ ਬਿਆਨ, ਨਸ਼ਾ ਤਸਕਰ ਤੇ ਬਿਕਰਮ ਮਜੀਠੀਆ ਤਸਵੀਰ ਮਾਮਲੇ ''ਚ ਹੋਵੇ ਜਾਂਚ (ਵੀਡੀਓ)

02/25/2020 6:27:15 PM

ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ ਤਸਵੀਰਾਂ ਦਿਖਾਉਣ ਦੇ ਮਾਮਲੇ 'ਚ ਵੱਡਾ ਬਿਆਨ ਦਿੰਦੇ ਹੋਏ ਕਿਹਾ ਪਹਿਲਾਂ ਮਜੀਠੀਆ ਆਪਣੀਆਂ ਤਸਵੀਰਾਂ ਦੀ ਜਾਂਚ ਕਰੇ ਕਿ ਆਖਿਰਕਾਰ ਉਨ੍ਹਾਂ ਦੀਆਂ ਤਸਵੀਰਾਂ ਨਸ਼ਾ ਤਸਕਰਾਂ ਨਾਲ ਸਨ, ਜੋਕਿ ਇਕ ਕੌਮਾਂਤਰੀ ਤਸਕਰ ਹੈ। ਜਾਂਚ ਤੋਂ ਬਾਅਦ ਸਾਰਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੀ ਮਜੀਠੀਆ ਨੇ ਮੰਗ ਕੀਤੀ ਹੈ ਮੈਂ ਉਸ ਨਾਲ ਸਹਿਮਤ ਹਾਂ। ਮੇਰੀ ਤਸਵੀਰ ਦੀ ਵੀ ਜਾਂਚ ਹੋਵੇ। ਮੇਰੀ ਜੋ ਤਸਵੀਰ ਕਿਸੇ ਨਸ਼ਾ ਦੇ ਗਾਹਕ ਨਾਲ ਹੈ, ਉਸ ਮਾਮਲੇ 'ਚ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੀ. ਬੀ. ਆਈ. ਵੱਲੋਂ ਜਾਂਚ ਕੀਤੀ ਜਾਵੇ ਅਤੇ ਜਾਂਚ ਤੋਂ ਬਾਅਦ ਸਾਰਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਮੈਂ ਇਕ ਮਜੀਠੀਆ ਨੂੰ ਇਹ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਕਿ ਈ. ਡੀ. ਵਾਲੇ ਨਿਰੰਜਨ ਸਿੰਘ ਦਾ ਕੀ ਕਸੂਰ ਸੀ, ਜੋ ਜਿਸ ਨੂੰ ਦਿੱਲੀ ਤੋਂ ਬਦਲਾ ਦਿੱਤਾ ਗਿਆ। ਇਹ ਤਾਂ ਤਸਵੀਰਾਂ ਹਨ, ਉਹ ਤਾਂ ਪੁਖਤਾ ਸਬੂਤ ਸਨ ਕਿ ਉਹ ਇਨ੍ਹਾਂ ਦੇ ਘਰਾਂ 'ਚ ਰਹਿੰਦੇ ਸਨ। ਉਸ ਦਾ ਬੁਲਾਰੀਆ ਇਨ੍ਹਾਂ ਦਾ ਦੋਸਤ ਸੀ, ਉਦੋਂ ਹੋ ਸਕਦਾ ਹੈ, ਉਸ ਨਾਲ ਤਸਵੀਰ ਆ ਗਈ ਹੋਵੇ।

 

ਮੋਦੀ ਨੂੰ ਚਿੱਠੀ ਲਿਖ ਕੇ ਸੋਨਭੱਦਰਾ 'ਚੋਂ ਮਿਲੀ ਸੋਨੇ ਦੀ ਖਾਨ ਦੀ ਜਾਂਚ ਲਈ ਕੀਤੀ ਮੰਗ
ਇਸ ਦੇ ਨਾਲ ਹੀ ਗੁਰਜੀਤ ਸਿੰਘ ਔਜਲਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਸੋਨਭੱਦਰਾ 'ਚ ਮਿਲੀ ਸੋਨੇ ਦੀ ਖਾਨ ਨੂੰ ਲੈ ਕੇ ਸੱਚ ਜਨਤਾ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਮਾਮਲੇ 'ਚ ਵਿਭਾਗ ਵੱਲੋਂ ਇਕ ਬਿਆਨ ਆਇਆ ਸੀ ਕਿ ਇਸ ਖਦਾਨ 'ਚ ਭਾਰੀ ਮਾਤਰਾ 'ਚ ਸੋਨਾ ਪਿਆ ਹੈ ਅਤੇ ਇਸ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਕਿ ਅਜਿਹੀ ਕੋਈ ਗੱਲ ਨਹੀਂ ਹੈ, ਜਿਸ 'ਚੋਂ ਇਹ ਸਾਬਤ ਹੋ ਸਕੇ ਕਿ ਖਦਾਨ 'ਚ ਸੋਨਾ ਹੈ ਅਤੇ ਇਸ ਮਾਮਲੇ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਸਰਕਾਰ ਸਚ ਜ਼ਾਹਰ ਕਰੇ ਕਿ ਆਖਿਰਕਾਰ ਇਸ ਦਾ ਸੱਚ ਕੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੋਕ ਸਭਾ 'ਚ ਵੀ ਚੁੱਕਣਗੇ।

ਇਸ ਦੇ ਨਾਲ ਹੀ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਦੇ ਵਿਵਾਦ 'ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ 'ਚ ਸਹੀ ਤਰੀਕੇ ਨਾਲ ਜਾਂਚ ਕਰਵਾਏ। ਉਨ੍ਹਾਂ ਕਿਹਾ ਕਿ ਇਹ ਇਕ ਸੰਵੇਦਨਸ਼ੀਲ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਨਿਆਪਾਲਿਕਾ ਇਸ ਮਾਮਲੇ 'ਚ ਆਰਡਰ ਵੀ ਆ ਚੁੱਕਿਆ ਹੈ, ਉਸ ਦੌਰਾਨ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪਰਗਟ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘਓਨੂੰ ਲਿਖੀ ਗਈ ਚਿੱਠੀ ਵਿਵਾਦ 'ਚ ਔਜਲਾ ਨੇ ਕਿਹਾ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬੁਲਾਇਆ ਸੀ ਅਤੇ ਜੇਕਰ ਉਹ ਕਿਸੇ ਗੱਲ ਤੋਂ ਪੀੜਤ ਹਨ ਤਾਂ ਗੱਲ ਕਰਨੀ ਚਾਹੀਦੀ ਹੈ। ਉਥੇ ਹੀ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਦੀ ਮੁਆਫੀ ਵੀ ਆ ਚੁੱਕੀ ਹੈ।

shivani attri

This news is Content Editor shivani attri