ਪਰਿਵਾਰ ਕੋਲ 'ਅੰਤਿਮ ਅਰਦਾਸ' ਲਈ ਨਹੀਂ ਸੀ ਪੈਸੇ, ਪ੍ਰਬੰਧਕਾਂ ਨੇ ਗੁਰਦੁਆਰੇ ਨੂੰ ਮਾਰਿਆ ਤਾਲਾ

07/04/2019 1:34:40 PM

ਨਾਭਾ (ਰਾਹੁਲ)—ਪੰਜਾਬ 'ਚ ਸਭ ਤੋਂ ਜ਼ਿਆਦਾ ਗੁਰਦੁਆਰੇ 'ਚ ਗਰੀਬਾਂ ਦੀ ਮਦਦ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਗੁਰਦੁਆਰੇ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧ ਹਨ ਪਰ ਹੁਣ ਗੁਰਦੁਆਰੇ 'ਚ ਹੀ ਗਰੀਬ ਲੋਕਾਂ ਤੋਂ ਪੈਸੇ ਲੈਣ ਦੀਆਂ ਚਰਚਾਵਾਂ ਤੂਲ ਫੜਦੀਆਂ ਜਾ ਰਹੀਆਂ ਹਨ।ਤਾਜ਼ਾ ਮਾਮਲਾ ਨਾਭਾ ਸ਼ਹਿਰ ਦੀ ਪ੍ਰੇਮ ਨਗਰ, ਬੋੜਾ ਗੇਟ ਕਾਲੋਨੀ ਵਿਖੇ ਸਾਹਮਣੇ ਆਇਆ ਹੈ, ਜਿੱਥੇ ਬੀਤੇ ਦਿਨ ਸੁਰਿੰਦਰ ਸਿੰਘ (30) ਦਾ ਨਾਮ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਦੀ ਅੰਤਿਮ ਅਰਦਾਸ ਦੀ ਪ੍ਰਕਿਰਿਆ ਕਰਨ ਲਈ ਗਰੀਬ ਪਰਿਵਾਰ ਵਲੋਂ ਗੁਰਦੁਆਰਾ ਯਾਦਗਾਰੀ ਬਾਬਾ ਜੀਵਨ ਸਿੰਘ ਰੰਘਰੇਟਾ ਸਾਹਿਬ ਵਿਖੇ ਭੋਗ ਪਾਉਣ ਲਈ ਬੁਕਿੰਗ ਕਰਵਾਉਣ ਗਏ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਨ੍ਹਾਂ ਤੋਂ 2100 ਦੀ ਮੰਗ ਕੀਤੀ। ਪਰ ਜਦੋਂ ਗ਼ਰੀਬ ਪਰਿਵਾਰ ਵੱਲੋਂ ਆਪਣੀ ਹੈਸੀਅਤ ਮੁਤਾਬਕ ਪੈਸੇ ਘੱਟ ਕਰਨ ਨੂੰ ਕਿਹਾ ਤਾਂ ਗੁਰਦੁਆਰਾ ਦੇ ਪ੍ਰਬੰਧਕਾ ਨੇ ਹਾਲ ਕਮਰੇ ਤੇ ਤਾਲਾ ਲੱਗਾ ਦਿੱਤਾ ਅਤੇ ਹੁਣ ਪੀੜਤ ਪਰਿਵਾਰ ਨੇ ਪੁਲਸ ਵਿਚ ਰਿਪੋਰਟ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ।ਮ੍ਰਿਤਕ ਆਪਣੇ ਪਿੱਛੇ ਛੋਟੇ-ਛੋਟੇ ਬੱਚੇ ਪਤਨੀ ਅਤੇ ਬੁੱਢੇ ਮਾਤਾ ਪਿਤਾ ਛੱਡ ਗਿਆ ਹੈ। 

ਇਸ ਮੌਕੇ 'ਤੇ ਮ੍ਰਿਤਕ ਦੇ ਚਾਚੇ ਚੰਨਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਾਡੇ ਕੋਲੋਂ 2100 ਦੀ ਮੰਗ ਕੀਤੀ ਹੈ ਅਸੀਂ ਗਰੀਬ ਹਾਂ ਨਹੀਂ ਦੇ ਸਕਦੇ ਅਤੇ ਇਹ ਨਾ ਤਾਂ ਪਰਚੀ ਦੇ ਰਹੇ ਹਨ ਅਤੇ ਆਪ ਹੀ ਪੈਸੇ ਖਾਂਦੇ ਹਨ ਸਾਡਾ ਤਾਂ ਜਵਾਨ ਪੁੱਤਰ ਮਰ ਗਿਆ ਹੈ ਅਤੇ ਦੂਜੇ ਪਾਸੇ ਗੁਰਦੁਆਰਾ ਦੇ ਪ੍ਰਬੰਧਕ ਪੈਸਿਆਂ ਤੋਂ ਬਿਨਾਂ ਭੋਗ ਪਾਉਣ ਨਹੀਂ ਦੇ ਰਹੇ।

ਇਸ ਮੌਕੇ 'ਤੇ ਪੁਲਸ ਅਧਿਕਾਰੀ ਮਨਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਖ਼ੁਦ ਡੀ.ਐਸ.ਪੀ. ਦੇਖ ਰਹੇ ਹਨ ਅਤੇ ਗੁਰਦੁਆਰੇ ਵਾਲੇ ਭੋਗ ਦੇ ਬਦਲੇ 2100 ਦੀ ਮੰਗ ਕਰ ਰਹੇ ਹਨ ਅਤੇ ਇਹ ਐਨੇ ਪੈਸੇ ਦੇ ਨਹੀਂ ਸਕਦੇ। ਇਨ੍ਹਾਂ ਪੀੜਤ ਪਰਿਵਾਰ ਵਲੋਂ ਰਿਪੋਰਟ ਲਿਖਾਈ ਗਈ ਹੈ।  

Shyna

This news is Content Editor Shyna