ਕੀ 'ਗੁਰਦੁਆਰਾ ਕਰਤਾਰਪੁਰ ਸਾਹਿਬ' ਜਾਣ ਵੇਲੇ ਪਾਸਪੋਰਟ 'ਤੇ ਲੱਗੇਗੀ ਸਟੈਂਪ? (ਵੀਡੀਓ)

11/09/2019 11:06:15 AM

ਜਲੰਧਰ (ਰਮਨਦੀਪ ਸੋਢੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਦੇ ਮਨ 'ਚ ਪਾਸਪੋਰਟ ਅਤੇ ਸਟੈਂਪ ਨੂੰ ਲੈ ਕੇ ਬਹੁਤ ਸਾਰੇ ਸਵਾਲ ਹਨ।

ਇਨ੍ਹਾਂ 'ਚੋਂ ਇਕ ਸਵਾਲ ਇਹ ਵੀ ਹੈ ਕਿ ਕੀ ਉੱਥੇ ਜਾਣ ਲਈ ਪਾਸਪੋਰਟ ਲਾਜ਼ਮੀ ਹੈ ਅਤੇ ਜੇਕਰ ਲਾਜ਼ਮੀ ਹੈ ਤਾਂ ਕੀ ਉਸ ਉੱਪਰ ਸਟੈਂਪ ਲੱਗੇਗੀ ਜਾਂ ਨਹੀਂ ਤਾਂ ਤੁਹਾਨੂੰ ਦੱਸ ਦੇਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਪਾਸਪੋਰਟ ਬੇਹੱਦ ਲਾਜ਼ਮੀ ਹੈ ਪਰ ਪਾਸਪੋਰਟ 'ਤੇ ਸਟੈਂਪ ਨਹੀਂ ਲੱਗੇਗੀ, ਸਗੋਂ ਸੰਗਤਾਂ ਕੋਲ ਬਿਓਰੋ ਆਫ ਇਮੀਗ੍ਰੇਸ਼ਨ ਵਲੋਂ ਜਿਹੜਾ ਵੀਜ਼ਾ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ (ਈ. ਟੀ. ਏ.) ਆਇਆ ਹੈ, ਉਸ 'ਤੇ ਸਟੈਂਪ ਲਾਈ ਜਾਵੇਗੀ।


ਦੂਜੇ ਮੁਲਕਾਂ ਵਾਂਗ ਹੀ ਹੋਵੇਗੀ ਸੰਗਤਾਂ ਦੀ 'ਇਮੀਗ੍ਰੇਸ਼ਨ'
ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਡੇਰਾ ਬਾਬਾ ਨਾਨਕ ਵਿਖੇ ਬਣਾਏ ਗਏ ਭਾਰਤੀ ਟਰਮੀਨਲ 'ਤੇ ਇਮੀਗ੍ਰੇਸ਼ਨ ਉਸੇ ਤਰ੍ਹਾਂ ਹੋਵੇਗੀ, ਜਿਵੇਂ ਕਿਸੇ ਹੋਰ ਮੁਲਕ 'ਚ ਜਾਣ ਸਮੇਂ ਕੀਤੀ ਜਾਂਦੀ ਹੈ। ਜਦੋਂ ਸੰਗਤਾਂ ਭਾਰਤੀ ਟਰਮੀਨਲ 'ਚ ਪੁੱਜਣਗੀਆਂ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਪਾਸਪੋਰਟ, ਵੀਜ਼ਾ ਅਤੇ ਸਕਿਓਰਿਟੀ ਚੈੱਕ ਕੀਤੀ ਜਾਵੇਗੀ। ਇਸ ਤੋਂ ਬਾਅਦ ਫੋਟੋ ਚੈੱਕ ਕਰਕੇ ਪੁੱਛਗਿੱਛ ਹੋਵੇਗੀ ਅਤੇ ਦਸਤਾਵੇਜ਼ ਵੀ ਚੈੱਕ ਕੀਤੇ ਜਾਣਗੇ। ਫਿਰ ਸੰਗਤਾਂ ਦੇ ਵੀਜ਼ੇ 'ਤੇ 'ਕੰਟਰੀ ਆਊਟ' ਪਾਇਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਪਾਕਿਸਤਾਨ 'ਚ ਹੋਵੇਗਾ।

Babita

This news is Content Editor Babita