ਗੁਰਦੁਆਰਾ ਬੀੜ ਸਾਹਿਬ ਵਿਖੇ ਮੈਡਮ ਖਹਿਰਾ ਹੋਏ ਨਤਮਸਤਕ, ਭਾਈ ਮਨਜੀਤ ਸਿੰਘ ਅਤੇ ਮੈਨੇਜਰ ਜਸਪਾਲ ਸਿੰਘ ਨੇ ਕੀਤਾ ਸਨਮਾਨਿਤ

09/24/2017 11:42:58 AM

ਬੀੜ ਸਾਹਿਬ/ ਝਬਾਲ  (ਬਖਤਾਵਰ, ਲਾਲੂਘੁੰਮਣ, ਭਾਟੀਆ, ਚਾਨਣ ਸੰਧੂ) - ਜਗਬਾਣੀ ਸਬ ਆਫ਼ਿਸ ਤਰਨਤਾਰਨ ਦੇ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਮੈਡਮ ਬਲਵਿੰਦਰ ਕੌਰ ਖਹਿਰਾ ਆਪਣੀ ਨਿਯੁਕਤੀ ਲਈ ਵਾਹਿਗੁਰੂ ਦਾ ਸ਼ੁਕਰਾਣਾ ਕਰਨ ਲਈ ਸਾਥੀ ਪੱਤਰਕਾਰਾਂ ਸਮੇਤ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਸ਼ਨੀਵਾਰ ਨੂੰ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਕੜਾਹ ਪ੍ਰਸਾਦਿ ਦੀ ਦੇਗ ਕਰਵਾਈ ਅਤੇ ਗੁਰੂ ਘਰ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਗੁਰੂਘਰ ਬੈਠ ਕੇ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ। ਗੁਰਦੁਆਰਾ ਪ੍ਰਬੰਧਕੀ ਦਫ਼ਤਰ ਵਿਖੇ ਪਹੁੰਚਣ 'ਤੇ ਉਨ੍ਹਾਂ ਸਮੇਤ ਸਾਥੀ ਪੱਤਰਕਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰੇ ਅਤੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਦੀ ਤਸਵੀਰ ਅਤੇ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਭਾਈ ਮਨਜੀਤ ਸਿੰਘ ਨੇ ਬੀਬੀ ਬਲਵਿੰਦਰ ਕੌਰ ਖਹਿਰਾ ਦੀ ਨਿਯੁਕਤੀ 'ਤੇ ਜਗਬਾਣੀ ਦੇ ਮੁੱਖ ਸੰਪਾਦਕ ਸ੍ਰੀ ਅਵਿਨਾਸ਼ ਚੋਪੜਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਬੀ ਬਲਵਿੰਦਰ ਕੌਰ ਖਹਿਰਾ ਇਕ ਇਮਾਨਦਾਰ ਕਿਰਦਾਰ ਅਤੇ ਨਿਰਪੱਖ ਸੋਚ ਰੱਖਣ ਵਾਲੇ ਸ਼ਖਸੀਅਤ ਹਨ ਅਤੇ ਇਨ੍ਹਾਂ ਦੀ ਸਰਪ੍ਰਸਤੀ ਹੇਠ ਤਰਨਤਾਰਨ ਜ਼ਿਲੇ 'ਚ ਜਗਬਾਣੀ ਹੋਰ ਵੀ ਬੁਲੰਦੀਆਂ ਦੀਆਂ ਪੁਲਾਂਗਾ ਪੁੱਟੇਗੀ। ਇਸ ਮੌਕੇ ਬੀਬੀ ਬਲਵਿੰਦਰ ਕੌਰ ਖਹਿਰਾ ਨੇ ਵੀ ਅਵਿਨਾਸ਼ ਚੋਪੜਾ ਦਾ ਧੰਨਵਾਦ ਕਰਦਿਆਂ ਬਾਬਾ ਬੁੱਢਾ ਜੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਨਿਰਪੱਖ ਤੌਰ 'ਤੇ ਨਿਭਾਉਦਿਆਂ ਜਗਬਾਣੀ ਦੇ ਜ਼ਿਲਾ ਤਰਨਤਾਰਨ ਤੋਂ ਪੱਤਰਕਾਰ ਸਾਥੀਆਂ ਨੂੰ ਸਹਿਯੋਗ ਦੇਣਗੇ ਅਤੇ ਨਾਲ ਲੈ ਕੇ ਚੱਲਣਗੇ। ਇਸ ਮੌਕੇ ਸੀਨੀਅਰ ਪੱਤਰਕਾਰ ਬਖਤਾਵਰ ਸਿੰਘ ਚੀਚਾ, ਹਰਬੰਸ ਸਿੰਘ ਲਾਲੂਘੁੰਮਣ, ਹਰਵਿੰਦਰ ਸਿੰਘ ਭਾਟੀਆ, ਚਾਨਣ ਸਿੰਘ ਸੰਧੂ, ਮਨਜੀਤ ਸਿੰਘ ਚੋਹਲਾ ਸਾਹਿਬ, ਗੁਰਮੀਤ ਸਿੰਘ ਵਲਟੋਹਾ, ਬਲਜੀਤ ਸਿੰਘ ਵਲਟੋਹਾ, ਸੋਨੀਆਂ ਵਲਟੋਹਾ, ਤੇਜਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।