ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

05/03/2021 6:49:28 PM

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਨਿਵਾਸੀ ਇਕ ਨੌਜਵਾਨ, ਜੋ ਕੈਨੇਡਾ ’ਚ ਬੀਤੇ ਲਗਭਗ ਚਾਰ ਸਾਲ ਤੋਂ ਰਹਿ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ ਕਪੂਰ (31) ਪਿਤਾ ਸੰਦੀਪ ਕਪੂਰ ਨਿਵਾਸੀ ਗੁਰਦਾਸਪੁਰ ਤੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸੰਦੀਪ ਕਪੂਰ ਅਨੁਸਾਰ ਸਾਹਿਲ ਉਨਾਂ ਦਾ ਇਕਲੌਤਾ ਮੁੰਡਾ ਸੀ। ਉਸ ਦੇ ਮੁੰਡੇ ਦਾ ਵਿਆਹ ਕੈਨੇਡਾ ਸਿਟੀਜਨ ਤਾਜ ਨਾਮ ਦੀ ਕੁੜੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਾਹਿਲ ਵੀ ਕੈਨੇਡਾ ਚਲਾ ਗਿਆ ਅਤੇ ਪਤੀ-ਪਤਨੀ ਉਥੇ ਬਹੁਤ ਖੁਸ਼ ਸਨ। ਤੜਕਸਾਰ ਸਾਨੂੰ ਕੈਨੇਡਾ ਤੋਂ ਫੋਨ ਆਇਆ ਕਿ ਸਾਹਿਲ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। 

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

ਉਨ੍ਹਾਂ ਨੇ ਦੱਸਿਆ ਕਿ ਸਾਹਿਲ ਆਪਣੇ ਦੋ ਦੋਸਤਾਂ ਦੇ ਨਾਲ ਮੋਟਰਸਾਈਕਲਾਂ ’ਤੇ ਵੱਖ-ਵੱਖ ਜਾ ਰਹੇ ਸੀ। ਇਸ ਦੌਰਾਨ ਉਸ ਦੇ ਦੋਵੇ ਦੋਸਤਾਂ ਦੇ ਮੋਟਰਸਾਈਕਲ ਆਪਸ ’ਚ ਟਕਰਾ ਗਏ।  ਸਾਹਿਲ ਆਪਣਾ ਮੋਟਰਸਾਈਕਲ ਸਾਇਡ ’ਤੇ ਖੜਾ ਕਰਕੇ ਆਪਣੇ ਦੋਵੇ ਦੋਸਤ, ਜੋ ਜਖ਼ਮੀ ਹੋ ਗਏ ਸੀ, ਨੂੰ ਸੜਕ ਤੋਂ ਚੁੱਕ ਕੇ ਕਿਨਾਰੇ ’ਤੇ ਲੈ ਗਿਆ। ਉਸ ਦੇ ਬਾਅਦ ਸਾਹਿਲ ਆਪਣੇ ਦੋਸਤ ਦਾ ਮੋਟਰਸਾਈਕਲ ਸੜਕ ਤੋਂ ਹਟਾਉਣ ਹੀ ਲੱਗਾ ਸੀ ਕਿ ਅਚਾਨਕ ਇਕ ਟਰਾਲਾ ਸਾਹਿਲ ਨੂੰ ਘਸੀਟਦਾ ਹੋਇਆ ਲੈ ਗਿਆ। 

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਏਅਰ ਐਬੂਲੈਂਸ ਮੌਕੇ ’ਤੇ ਪਹੁੰਚ ਗਈ, ਜਿਸ ਦੀ ਮਦਦ ਨਾਲ ਸਾਹਿਲ ਨੂੰ ਹਸਪਤਾਲ ਪਹੁੰਚਾਇਆ ਗਿਆ। ਉਥੇ ਪਹੁੰਚਣ ਤੋਂ 10 ਮਿੰਟ ਬਾਅਦ ਸਾਹਿਲ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸਾਹਿਲ ਦੀ ਪਤਨੀ ਗਰਭਵਤੀ ਹੈ, ਜਿਸ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਚੱਲਦੇ ਉਨ੍ਹਾਂ ਦੇ ਪੁੱਤ ਦੀ ਲਾਸ਼ ਗੁਰਦਾਸਪੁਰ ਕਿਵੇਂ ਆਵੇਗੀ? ਜਾਂ ਅਸੀਂ ਦੋਵੇਂ (ਪਤੀ-ਪਤਨੀ) ਕੈਨੇਡਾ ਕਿਵੇਂ ਜਾਵਾਂਗੇ।  

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲ਼ੀਆਂ 

ਪੜ੍ਹੋ ਇਹ ਵੀ ਖਬਰ ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

rajwinder kaur

This news is Content Editor rajwinder kaur