ਗੁਰਦਾਸਪੁਰ : ਸੰਘਣੀ ਧੁੰਦ ਕਾਰਨ ਟੂਰਿਸਟ ਬੱਸ ਹੋਈ ਹਾਦਸੇ ਦਾ ਸ਼ਿਕਾਰ, 1 ਦੀ ਮੌਤ, 20 ਜ਼ਖਮੀ

12/17/2019 10:15:35 AM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸੰਘਣੀ ਧੂੰਦ ਕਾਰਨ ਦੇਰ ਰਾਤ 12 ਵਜੇ ਦੇ ਕਰੀਬ ਬਟਾਲਾ ਦੇ ਪਿੰਡ ਘਸੀਟਪੁਰਾ ਨੇੜੇ ਵਾਪਰੇ ਸੜਕ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋ ਗਏ। ਦਰਅਸਲ, ਦੇਰ ਰਾਤ ਇਕ ਟੂਰਿਸਟ ਬੱਸ ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਸੀ ਜਿਵੇਂ ਹੀ ਬੱਸ ਪਿੰਡ ਘਸੀਟਪੁਰਾ ਨੇੜੇ ਪਹੁੰਚੀ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਸੜਕ 'ਤੇ ਖੜ੍ਹੇ ਟਰੱਕ-ਟਰਾਲੇ ਨਾਲ ਉਸ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਬੱਸ 'ਚ ਸਵਾਰ ਇਕ ਵਿਅਕਤੀ, ਜੋ ਕਿ ਸ਼੍ਰੀਨਗਰ ਦਾ ਰਹਿਣ ਵਾਲਾ ਸੀ, ਉਸ ਦੀ ਮੌਤ ਹੋ ਗਈ। ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਬਟਾਲਾ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।

ਪੁਲਸ ਮੁਤਾਬਕ ਟਾਇਰ ਪੰਚਰ ਹੋਣ ਕਰਕੇ ਟਰੱਕ ਟਰਾਲਾ ਸੜਕ ਕਿਨਾਰੇ ਖੜ੍ਹਾ ਸੀ, ਜਿਸ ਕਾਰਨ ਹਾਦਸਾ ਵਾਪਰਿਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰ ਕਾਰਵਾਈ ਕੀਤੀ ਜਾ ਰਹੀ ਹੈ।

cherry

This news is Content Editor cherry