ਅੱਜ ਦੇ ਦਿਨ ਕੰਬਿਆ ਸੀ ਗੁਰਦਾਸਪੁਰ, ਦੇਖੋ ਅੱਤਵਾਦ ਦੇ ਭਿਆਨਕ ਮੰਜ਼ਰ ਨੂੰ ਬਿਆਨ ਕਰਦੀਆਂ ਤਸਵੀਰਾਂ

07/27/2016 5:01:26 PM

ਗੁਰਦਾਸਪੁਰ : ਅੱਤਵਾਦ ਦਾ ਸੰਤਾਪ ਹੰਢਾਅ ਚੁੱਕਾ ਪੰਜਾਬ 27 ਜੁਲਾਈ 2015 ਦੀ ਸਵੇਰ ਕਦੇ ਨਹੀਂ ਭੁੱਲਾ ਸਕਦਾ। ਲੰਮੇ ਸਮੇਂ ਪਿੱਛੋਂ ਹੋਏ ਅੱਤਵਾਦੀ ਹਮਲੇ ਨੇ ਪੰਜਾਬ ਸਮੇਤ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਗੁਰਦਾਸਪੁਰ ਵਿਚ ਅੱਤਵਾਦ ਦੀ ਦਹਿਸ਼ਤ 11 ਘੰਟੇ ਤੱਕ ਚੱਲੀ। ਇਸ ਦੌਰਾਨ ਇਕ ਐਸ.ਪੀ. ਸਮੇਤ 4 ਜਵਾਨ ਸ਼ਹੀਦ ਹੋ ਗਏ ਜਦਕਿ ਤਿੰਨ ਲੋਕ ਮਾਰੇ ਗਏ ਸਨ।


ਇਸ ਤਰ੍ਹਾਂ ਹੋਇਆ ਸੀ ਅੱਤਵਾਦੀ ਹਮਲਾ
ਸਵੇਰੇ ਲਗਭਗ 5 ਵਜੇ ਫੌਜ ਦੀ ਵਰਦੀ ''ਚ ਆਏ ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਇਕ ਮਾਰੂਤੀ ਕਾਰ ਚਾਲਕ ਨੂੰ ਗੋਲੀ ਮਾਰ ਕੇ ਉਸ ਦੀ ਕਾਰ ਖੋਹ ਲਈ ਅਤੇ ਕਾਰ ''ਚ ਸਵਾਰ ਹੋ ਕੇ ਅੱਤਵਾਦੀ ਥਾਣੇ ਪਹੁੰਚੇ। ਥਾਣੇ ਦੇ ਬਾਹਰ ਢਾਬੇ ਵਾਲੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਇਹ ਅੱਤਵਾਦੀ ਥਾਣੇ ਦੇ ਅੰਦਰ ਦਾਖਲ ਹੋ ਗਏ ਅੰਦਰ ਜਾਂਦੇ ਹੀ ਪਹਿਲਾਂ ਹੋਮਗਾਰਡ ਦੇ ਜਵਾਨਾਂ ਨੂੰ ਆਪਣੇ ਨਿਸ਼ਾਨੇ ''ਤੇ ਲਿਆ। ਥਾਣੇ ''ਚ ਮੌਜੂਦ ਐਸ.ਐਚ.ਓ. ਅਤੇ ਫਿਰ ਸਬ ਇੰਸਪੈਕਟਰ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਅੱਤਵਾਦੀਆਂ ਨੇ ਪੁਲਸ ਵਾਲਿਆਂ ਦੇ ਪਰਿਵਾਰਾਂ ਨੂੰ ਵੀ ਬੰਦੀ ਬਣਾ ਲਿਆ। ਥਾਣੇ ਨਾਲ ਲੱਗਦੇ ਕਿਰਨ ਹਸਪਤਾਲ ਵਿਚ ਅੱਤਵਾਦੀਆਂ ਨੇ ਦੋ ਮਰੀਜ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਸ਼ਾਮ 4.45 ''ਤੇ ਮਾਰ ਮੁਕਾਏ ਅੱਤਵਾਦੀ

11 ਘੰਟੇ ਚੱਲੇ ਇਸ ਆਪਰੇਸ਼ਨ ਵਿਚ ਪੁਲਸ ਨੇ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

Gurminder Singh

This news is Content Editor Gurminder Singh