'ਸਜ਼ਾ ਪੂਰੀ ਹੋਣ ਦੇ ਬਾਅਦ ਵੀ ਮੇਰਾ ਪੁੱਤ ਸਾਊਦੀ ਜੇਲ 'ਚ ਕੈਦ'

12/11/2018 1:03:47 PM

ਗੁਰਦਾਸਪੁਰ - ਪੰਜਾਬ ਦੇ ਨੌਜਵਾਨ ਆਪਣੇ ਭਵਿੱਖ ਨੂੰ ਚੰਗਾਂ ਬਣਾਉਣ ਲਈ ਵਿਦੇਸ਼ਾਂ 'ਚ ਜਾਣ ਲਈ ਮਜ਼ਬੂਰ ਹਨ ਪਰ ਜਦੋਂ ਵਿਦੇਸ਼ਾਂ 'ਚ ਜਾ ਕੇ ਉਨ੍ਹਾਂ ਨੂੰ ਵਧੀਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਕਾਫੀ ਦੁੱਖ ਝੱਲਣੇ ਪੈਂਦੇ ਹਨ। ਗੁਰਦਾਸਪੁਰ ਦੇ ਪਿੰਡ ਫਤਿਹਗੜ੍ਹ ਚੂੜੀਆਂ ਦਾ 24 ਸਾਲਾਂ ਨੌਜਵਾਨ ਕਰੀਬ ਸੱਤ ਸਾਲ ਪਹਿਲਾਂ ਚੰਗੇ ਭਵਿੱਖ ਲਈ ਸਾਊਦੀ ਅਰਬ ਗਿਆ ਸੀ ਪਰ ਉਥੇ ਉਸ ਨੂੰ ਕੰਪਨੀ ਦੇ ਮੁਲਾਜ਼ਮਾਂ ਨੇ ਝੂਠੇ ਕੇਸ 'ਚ ਜੇਲ ਭੇਜ ਦਿੱਤਾ ਸੀ।

ਉਸ ਦੀ ਮਾਂ ਨੇ ਦੱਸਿਆ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤ ਨੂੰ ਤਿੰਨ ਸਾਲ ਤੋਂ ਜ਼ਿਆਦਾ ਸਮਾਂ ਜੇਲ 'ਚ ਬੀਤ ਚੁੱਕਾ ਹੈ ਪਰ ਅਜੇ ਤੱਕ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। 

ਇਸ ਸਬੰਧੀ ਉਕਤ ਨੌਜਵਾਨ ਭਰਾ ਨੇ ਦੱਸਿਆ ਕਿ ਉਹ ਇਸ ਸਬੰਧੀ ਦੇਸ਼ ਦੇ ਰਾਜਨੀਤਿਕ ਲੋਕਾਂ ਨੂੰ ਕਾਫੀ ਚਿੱਠੀਆਂ ਵੀ ਲਿੱਖ ਚੁੱਕੇ ਹਨ ਤੇ ਕਈਆਂ ਨੇਤਾਵਾਂ ਨੂੰ ਵੀ ਮਿਲੇ ਪਰ ਕੋਈ ਰਾਜਨੀਤਿਕ ਆਗੂ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ। ਪਰਿਵਾਰ ਮੈਂਬਰਾਂ ਨੇ ਉਨ੍ਹਾਂ ਦੇ ਪੁੱਤ ਨੂੰ ਦੇਸ਼ ਵਾਪਸ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾਈ ਹੈ।

Baljeet Kaur

This news is Content Editor Baljeet Kaur