ਪੰਜਾਬੀ 'ਤੇ ਮਾਣ: ਫਰਾਂਸ ਦੇ ਕਾਲਜ ਨੇ ਪੱਗ ਬੰਨ੍ਹਣ ਕਾਰਨ ਕੱਢਿਆ ਸੀ ਬਾਹਰ ਅੱਜ ਬਣਿਆ ਡਿਪਟੀ ਮੇਅਰ

07/11/2020 12:17:15 PM

ਗੁਰਦਾਸਪੁਰ (ਵਿਨੋਦ) : ਪੱਗ ਬੰਨ੍ਹਣ 'ਤੇ ਜਿਸ ਸਿੱਖ ਨੌਜਵਾਨ ਨੂੰ ਕਾਲਜ 'ਚੋਂ ਕੱਢ ਦਿੱਤਾ ਗਿਆ ਸੀ ਉਹ ਹੀ ਹੁਣ ਫ਼ਰਾਂਸ ਦੇ ਸ਼ਹਿਰ ਬੋਬੀਗਿਨੀ ਦੇ ਡਿਪਟੀ ਮੇਅਰ ਚੁਣੇ ਗਏ ਹਨ। ਜਾਣਕਾਰੀ ਮੁਤਾਬਕ ਰਣਜੀਤ ਸਿੰਘ ਗੋਰਾਇਆ ਨਾਮ ਦਾ ਇਹ ਸਿੱਖ ਨੌਜਵਾਨ ਗੁਰਦਾਸਪੁਰ ਦੇ ਪਿੰਡ ਸੇਖਾ ਦਾ ਰਹਿਣ ਵਾਲਾ ਹੈ। ਉਸ ਦੇ ਡਿਪਟੀ ਮੇਅਰ ਬਣਨ ਦੀ ਖ਼ਬਰ ਮਿਲਣ 'ਤੇ ਬਾਅਦ ਸਾਰੇ ਪਿੰਡ 'ਚ ਖੁਸ਼ੀ ਦੀ ਲਹਿਰ ਹੈ। ਰਣਜੀਤ ਸਿੰਘ ਨੇ ਸੋਬਨ ਯੂਨੀਵਰਸਿਟੀ ਤੋਂ ਕਾਨੂੰਨ ਵਿਸ਼ੇ ਦੀ ਪੜ੍ਹਾਈ ਕੀਤੀ ਹੈ ਤੇ 'ਸਿੱਖਜ਼ ਆਫ਼ ਫਰਾਂਸ ਸੰਸਥਾ' ਦਾ ਪ੍ਰਧਾਨ ਵੀ ਹੈ। ਇਸ ਮੌਕੇ ਰਣਜੀਤ ਸਿੰਘ ਨੇ ਮੇਅਰ ਅਦੁਲ ਸੈਦੀ ਅਤੇ ਚੋਣਾਂ 'ਚ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕਾਂ ਦੀ ਧੰਨਵਾਦ ਕੀਤਾ। 

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ 

ਇਥੇ ਦੱਸ ਦੇਈਏ ਕਿ ਪੱਗ ਬੰਨ੍ਹਣ 'ਤੇ 2004 'ਚ ਉਨ੍ਹਾਂ ਨੂੰ ਕਾਲਜ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ, ਜਿਸ ਦੇ ਸਦਕਾ ਉਹ ਫਰਾਂਸ ਦੇ ਡਿਪਟੀ ਮੇਅਰ ਬਣੇ।  

ਇਹ ਵੀ ਪੜ੍ਹੋਂ : ਸ਼ਰਮਸਾਰ ਘਟਨਾ: ਗਾਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕਤਲ

Baljeet Kaur

This news is Content Editor Baljeet Kaur