ਕਾਂਗਰਸ ਨੇ ਆਪਣੇ ਸੂਬਾ ਪ੍ਰਧਾਨ ਦੀ ਬਲੀ ਦੇਣ ਲਈ ਅਬੋਹਰ ਤੋਂ ਗੁਰਦਾਸਪੁਰ ਬੁਲਾਇਆ : ਸਲਾਰੀਆ

09/26/2017 9:36:21 AM

ਪਠਾਨਕੋਟ —ਗੁਰਦਾਸਪੁਰ ਜ਼ਿਮਨੀ ਚੋਣ 'ਚ ਭਾਜਪਾ-ਅਕਾਲੀ ਦਲ ਗਠਬੰਧਨ ਦੇ ਉਮੀਦਵਾਰ ਸਵਰਣ ਸਲਾਰੀਆ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਆਪਣੇ ਸੂਬਾ ਪ੍ਰਧਾਨ ਨੂੰ ਬਲੀ ਦੇਣ ਲਈ ਅਬੋਹਰ ਤੋਂ ਇਥੇ ਬੁਲਾਇਆ ਹੈ।
ਸਲਾਰੀਆ ਨੇ ਇਥੇ ਭਾਜਪਾ ਚੋਣ ਕਾਰਜਕਾਲ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਤਾਂ ਅਬੋਹਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਕਾਊਂਸਲਰ ਨੇ ਹੀ ਹਰਾ ਦਿੱਤਾ ਸੀ। ਬੇਹਤਰ ਹੋਵੇਗਾ ਕਿ ਕਾਂਗਰਸ ਆਪਣੀ ਇੱਜ਼ਤ ਬਚਾਉਣ ਲਈ ਨਾਮਜ਼ਦਗੀ ਵਾਪਸ ਲੈਣ। ਸਲਾਰੀਆ ਨੇ ਕਿਹਾ ਕਿ ਭਾਜਪਾ ਨੇ ਜੋ ਕਿਹਾ, ਉਹ ਕਰਕੇ ਦਿਖਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂ ਉੱਚਾ ਕਾਤ ਹੈ। ਤਿੰਨ ਕਰੋੜ ਘਰਾਂ ਨੂੰ ਰਸੋਈ ਗੈਸ ਦਾ ਕੁਨੈਕਸ਼ਨ ਦਿੱਤਾ ਗਿਆ। ਇਹ ਸੀਟ ਭਾਜਪਾ ਬਹੁਮਤ ਦੇ ਨਾਲ ਜਿੱਤੇਗੀ।
ਪਠਾਨਕੋਟ ਦੇ ਚੋਣ ਇੰਚਾਰਜ ਬਣਾਏ ਗਏ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਚੋਣ ਇੱਕਲੇ ਸਲਾਰੀਆ ਨਹੀਂ ਲੜ ਰਹੇ ਸਗੋਂ ਅਕਾਲੀ - ਭਾਜਪਾ ਗਠਜੋੜ ਲੜ ਰਿਹਾ ਹੈ। ਗਠਬੰਧਨ ਸਲਾਰੀਆ ਦੀ ਜਿੱਤ ਪੱਕੀ ਕਰਵਾਉਣ ਲਈ ਪ੍ਰਚਾਰ 'ਚ ਜੁੱਟ ਗਿਆ ਹੈ ਤੇ ਇਸ ਉਪ ਚੋਣ 'ਚ ਬਹੁਮਤ ਨਾਲ ਜਿੱਤ ਮਲੇਗੀ। ਇਸ ਚੋਣ 'ਚ ਵੋਟ ਦੇਣਾ ਮੋਦੀ ਦੇ ਹੱਥ ਮਜ਼ਬੂਤ ਕਰਨਾ ਹੈ। ਇਸ ਸੀਟ 'ਤੇ ਵੋਟ 11 ਅਕਤੂਬਰ ਨੂੰ ਹੋਣਾ ਹੈ ਤੇ ਨਤੀਜਾ 15 ਅਕਤੂਬਰ ਨੂੰ ਦੁਪਹਿਰ ਤਕ ਆਉਣ ਦੀ ਸੰਭਾਵਨਾ ਹੈ। ਇਸ ਸੀਟ 'ਤੇ ਆਮ ਆਦਮੀ ਪਾਰਟੀ ਦੇ ਸੁਰੇਸ਼ ਖਜੂਰੀਆ ਵੀ ਮੈਦਾਨ 'ਚ ਹਨ।