ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ’ਚ ਫਟਿਆ ‘ਕੋਰੋਨਾ ਬੰਬ’ : 56 ਹਵਾਲਾਤੀ ਪਾਜ਼ੇਟਿਵ

04/16/2021 11:54:20 AM

ਗੁਰਦਾਸਪੁਰ (ਹਰਮਨ, ਸਰਬਜੀਤ) - ਪਿਛਲੇ ਸਾਲ ਕੋਰੋਨਾ ਵਾਇਰਸ ਤੋਂ ਪੀੜਤ ਕੈਦੀਆਂ ਤੇ ਹਵਾਲਾਤੀਆਂ ਲਈ ਗੁਰਦਾਸਪੁਰ ਵਿਖੇ ਬਣਾਈ ਗਈ ਸਪੈਸ਼ਲ ਜੇਲ੍ਹ ’ਚ ਇਕੋ ਦਿਨ 56 ਕੈਦੀ ਅਤੇ ਹਵਾਲਾਤੀ ਪਾਜ਼ੇਟਿਵ ਪਾਏ ਗਏ ਹਨ। ਇਸ ਤਹਿਤ ਜੇਲ੍ਹ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਪੀੜਤ ਕੈਦੀਆਂ ਨੂੰ ਲੁਧਿਆਣੇ ਅਤੇ ਮੋਗਾ ਵਿਖੇ ਕੋਰੋਨਾ ਪੀੜਤ ਕੈਦੀਆਂ ਲਈ ਬਣਾਈਆਂ ਗਈਆਂ ਲੈਵਲ-1 ਜੇਲਾ ’ਚ ਸ਼ਿਫਟ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਜੇਲ੍ਹ ਦੇ ਡਿਪਟੀ ਸੁਪਰਡੈਂਟ ਸ਼ਯਾਮਲ ਜੋਤੀ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਨੂੰ ਸਪੈਸ਼ਲ ਜੇਲ੍ਹ ਬਣਾਇਆ ਗਿਆ ਹੈ। ਇਥੇ ਗੁਰਦਾਸਪੁਰ, ਪਠਾਨਕੋਟ, ਬਟਾਲਾ, ਅੰਮ੍ਰਿਤਸਰ, ਤਰਨਤਾਰਨ, ਜਲੰਧਰ ਅਤੇ ਲੁਧਿਆਣਾ ਦਿਹਾਤੀ ਜ਼ਿਲ੍ਹੇ ਦੇ ਕੈਦੀਆਂ/ਹਵਾਲਾਤੀਆਂ ਨੂੰ ਸਬੰਧਤ ਜੇਲ੍ਹਾਂ ’ਚ ਭੇਜਣ ਦੀ ਬਜਾਏ ਇਕਾਂਤਵਾਸ ਸਮਾਂ ਪੂਰਾ ਕਰਨ ਲਈ ਭੇਜਿਆ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਗੁੱਸੇ ’ਚ ਆ ਕੇ ਪਤੀ ਨੇ ਇਸ ਵਾਰਦਾਤ ਨੂੰ ਦਿੱਤਾ ਅੰਜ਼ਾਮ (ਵੀਡੀਓ)

ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਇਨ੍ਹਾਂ 8 ਜ਼ਿਲ੍ਹਿਆਂ ’ਚੋਂ ਕੈਦੀ ਗੁਰਦਾਸਪੁਰ ਦੀ ਜੇਲ੍ਹ ’ਚ ਆਉਂਦੇ ਹਨ ਅਤੇ ਰੋਜ਼ਾਨਾ ਹੀ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਏ ਜਾਂਦੇ ਹਨ। ਟੈਸਟ ਕਰਨ ਦੇ ਬਾਵਜੂਦ ਅੱਜ ਇਕੋ ਦਿਨ ਹੀ 56 ਕੈਦੀਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਹਨ, ਜਦੋਂਕਿ ਪਹਿਲਾਂ ਪਾਜ਼ੇਟਿਵ ਪਾਏ ਜਾਣ ਵਾਲੇ ਕੈਦੀਆਂ ਦੀ ਗਿਣਤੀ ਕਾਫ਼ੀ ਘੱਟ ਹੋ ਗਈ ਸੀ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਉਨ੍ਹਾਂ ਕਿਹਾ ਕਿ ਪਾਜ਼ੇਟਿਵ ਪਾਏ ਜਾਣ ਵਾਲੇ ਕੈਦੀਆਂ ਲਈ ਲੁਧਿਆਣਾ ਅਤੇ ਮੋਗਾ ਵਿਖੇ ਲੈਵਲ-1 ਜੇਲ ਬਣਾਈ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਅੱਜ 56 ਹਵਾਲਾਤੀਆਂ ਨੂੰ ਇਨ੍ਹਾਂ ਦੋਵੇਂ ਜੇਲਾਂ ’ਚ ਭੇਜ ਦਿੱਤਾ ਹੈ।

ਪੜ੍ਹੋ ਇਹ ਵੀ ਖਬਰ ਦੁਖ਼ਦ ਖ਼ਬਰ : ਵਿਸਾਖੀ ’ਤੇ ਬਿਆਸ ਦਰਿਆ ’ਚ ਨਹਾਉਣ ਗਈਆਂ ਦੋ ਕੁੜੀਆਂ ਰੁੜ੍ਹੀਆਂ, ਇਕ ਦੀ ਮੌਤ, ਦੂਜੀ ਲਾਪਤਾ

ਪੜ੍ਹੋ ਇਹ ਵੀ ਖਬਰ - ਵਿਰਸਾ ਸਿੰਘ ਵਲਟੋਹਾ ਨੂੰ ਵੱਡੀ ਰਾਹਤ : 38 ਸਾਲ ਪੁਰਾਣੇ ਕਤਲ ਕੇਸ ’ਚੋਂ ਹੋਏ ਬਰੀ (ਵੀਡੀਓ)

rajwinder kaur

This news is Content Editor rajwinder kaur