''S'' ਅਕਸ਼ਰ ਤੋਂ ਸ਼ੁਰੂ ਹੁੰਦੇ ਨੇ ਗੁਰਦਾਸਪੁਰ ਜ਼ਿਮਨੀ ਚੋਣ ਲੜ ਰਹੇ ਤਿੰਨੇ ਉਮੀਦਵਾਰਾਂ ਦੇ ਨਾਂ

Monday, Sep 25, 2017 - 07:04 PM (IST)

ਜਲੰਧਰ/ਗੁਰਦਾਸਪੁਰ(ਧਵਨ)— ਕੇਂਦਰੀ ਚੋਣ ਕਮਿਸ਼ਨ ਵੱਲੋਂ 11 ਅਕਤੂਬਰ ਨੂੰ ਕਰਵਾਈ ਜਾਣ ਵਾਲੀ ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 'ਚ ਤਿੰਨੋਂ ਪ੍ਰਮੁੱਖ ਪਾਰਟੀਆਂ ਕਾਂਗਰਸ, ਭਾਜਪਾ-ਅਕਾਲੀ ਦਲ ਅਤੇ 'ਆਪ' ਦੇ ਚੋਣ ਮੈਦਾਨੀ 'ਚ ਉਤਰੇ ਤਿੰਨੇ ਉਮੀਦਵਾਰਾਂ ਦੇ ਨਾਂ 'ਐੱਸ' ਅਕਸ਼ਰ ਤੋਂ ਸ਼ੁਰੂ ਹੁੰਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੇ ਆਪਣੇ ਸੂਬੇ ਪ੍ਰਧਾਨ ਸੁਨੀਲ ਜਾਖੜ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਤਾਂ ਭਾਜਪਾ-ਅਕਾਲੀ ਦਲ ਨੇ ਸਵਰਣ ਸਲਾਰੀਆ ਨੂੰ ਚੋਣ ਮੈਦਾਨ 'ਚ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਵੱਲੋਂ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਟਿਕਟ ਦਿੱਤੀ ਗਈ ਹੈ। ਇਸ ਤਰ੍ਹਾਂ ਤਿੰਨੇ ਹੀ ਪਾਰਟੀਆਂ ਨੇ 'ਐੱਸ' ਅਕਸ਼ਰ ਦੇ ਉਮੀਦਵਾਰ 'ਤੇ ਆਪਣਾ ਦਾਅ ਖੇਡਿਆ ਹੈ। 
ਇਹ ਤਾਂ 15 ਅਕਤੂਬਰ ਨੂੰ ਹੀ ਪਤਾ ਲੱਗੇਗਾ ਕਿ ਕਿਸ ਐੱਸ. ਅਕਸ਼ਰ ਦੇ ਉਮੀਦਵਾਰ ਦੀ ਕਿਸਮਤ ਖੁੱਲ੍ਹਦੀ ਹੈ ਪਰ ਤਿੰਨੋਂ ਉਮੀਦਵਾਰ ਦੇ ਨਾਂ ਐੱਸ. ਅਕਸ਼ਰ ਤੋਂ ਸ਼ੁਰੂ ਹੋਣ ਦੀ ਚਰਚਾ ਸਿਆਸੀ ਇਲਾਕਿਆਂ 'ਚ ਬਹੁਤ ਹੀ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਵੀ ਪਿਛਲੇ ਕੁਝ ਦਿਨਾਂ ਤੋਂ ਤਿੰਨੋਂ ਉਮੀਦਵਾਰ ਦੇ ਨਾਂ ਐੱਸ.ਅਕਸ਼ਰ ਤੋਂ ਸ਼ੁਰੂ ਹੋਣ ਦੀ ਚਰਚਾ ਕਾਫੀ ਤੇਜ਼ ਹੋ ਚੁੱਕੀ ਹੈ ਅਤੇ ਲੋਕ ਆਪਣੇ ਵੱਖ-ਵੱਖ ਵਿਚਾਰ ਇਸ ਮੁੱਦੇ 'ਤੇ ਦੇ ਰਹੇ ਹਨ।