ਫੌਜ ਦੀ ਬਹਾਦਰੀ ਦਾ ਸਬੂਤ ਮੰਗਣ ਵਾਲਿਆਂ ਵਿਰੁੱਧ ਪ੍ਰਗਟਾਇਆ ਰੋਸ

04/07/2019 4:53:26 AM

ਗੁਰਦਾਸਪੁਰ (ਸ਼ਰਮਾ)-ਕਸਬਾ ਅਲੀਵਾਲ ਦੇ ਸਾਬਕਾ ਫੌਜੀਆਂ ਨੇ ਭਾਰਤੀ ਫੌਜ ਵਲੋਂ ਕੀਤੀ ਸਰਜੀਕਲ ਸਟ੍ਰਾਈਕ ਤੇ ਹਵਾਈ ਫ਼ੌਜ ਵਲੋਂ ਕੀਤੀ ਕਾਰਵਾਈ ਦਾ ਸਬੂਤ ਮੰਗਣ ਵਾਲਿਆਂ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਇਸ ਸਬੰਧ ਵਿਚ ਸੂਬੇਦਾਰ ਸੁਦੇਸ਼ ਕੁਮਾਰ, ਸਾਬਕਾ ਫ਼ੌਜੀ ਬਲਜੀਤ ਸਿੰਘ ਕੋਟਲਾ, ਸਵਰਨ ਦਾਸ, ਸ਼ਰਨਜੀਤ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ ਤੇ ਹੋਰ ਸਾਬਕਾ ਫ਼ੌਜੀਆਂ ਨੇ ਇਕ ਮੀਟਿੰਗ ਕੀਤੀ। ਇਸ ਵਿਚ ਉਚੇਚੇ ਤੌਰ ’ਤੇ ਗੁਰਵਿੰਦਰ ਸਿੰਘ ਪਨੂੰ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਏ। ਇਸ ਦੌਰਾਨ ਸਾਬਕਾ ਫ਼ੌਜੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੈਨਾ ਦੀ ਬਹਾਦਰੀ ਨੂੰ ਵੇਖਦੇ ਹੋਏ ਲੋਕ ਇਸ ਵਾਰ ਲੋਕ ਸਭਾ ਚੋਣਾਂ ਵਿਚ ਮੋਦੀ ਸਰਕਾਰ ਬਣਾਉਣ ਲਈ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਸ਼ਮੀਰ ਵਿਚ ਸੈਨਿਕਾਂ ਨੂੰ ਨਿਹੱਥੇ ਕਰਨ ਦੀ ਸਾਜ਼ਿਸ਼ ਤਹਿਤ ਅਫਸਪਾ ਦੀ ਸਮੀਖਿਆ ਤੇ ਦੇਸ਼-ਧ੍ਰੋਹ ਦੇ ਕਾਨੂੰਨ ਨੂੰ ਖ਼ਤਮ ਕਰਨ ਦਾ ਮੈਨੀਫੈਸਟੋ ਲਿਆਈ ਹੈ, ਜੋ ਬਹੁਤ ਖ਼ਤਰਨਾਕ ਸਾਜ਼ਿਸ਼ ਹੈ। ਇਸ ਮੌਕੇ ਬਲਵਿੰਦਰ ਸਿੰਘ ਤੇ ਰਜਿੰਦਰ ਸਿੰਘ ਕੋਠੇ ਆਦਿ ਹਾਜ਼ਰ ਸਨ।