ਵਿਧਾਇਕ ਲਾਡੀ ਵਲੋਂ ਬਿਨਾਂ ਮੁਕਾਬਲਾ ਜੇਤੂ ਪੰਚਾਇਤ ਦਾ ਸਨਮਾਨ

01/20/2019 12:29:57 PM

ਗੁਰਦਾਸਪੁਰ (ਬਾਬਾ)-ਪੰਚਾਇਤੀ ਚੋਣਾਂ ’ਚ ਬਿਨਾਂ ਮੁਕਾਬਲਾ ਜੇਤੂ ਰਹੇ ਸਰਪੰਚ ਅਮਰਜੀਤ ਕੌਰ ਪਤਨੀ ਟਕਸਾਲੀ ਕਾਂਗਰਸੀ ਆਗੂ ਪ੍ਰਧਾਨ ਨੰਦ ਸਿੰਘ ਮੰਡਿਆਲਾ ਦੇ ਗ੍ਰਹਿ ਪਿੰਡ ਮੰਡਿਆਲਾ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਉਚੇਚੇ ਤੌਰ ’ਤੇ ਪਹੁੰਚ ਕੇ ਸਮੁੱਚੀ ਨਵੀਂ ਬਣੀ ਪੰਚਾਇਤ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਪ੍ਰਧਾਨ ਨੰਦ ਸਿੰਘ ਤੇ ਸਮੂਹ ਰੰਧਾਵਾ ਪਰਿਵਾਰ ਨੂੰ ਵਧਾਈ ਦਿੱਤੀ। ®ਇਸ ਮੌਕੇ ਲਾਡੀ ਨੇ ਕਿਹਾ ਕਿ ਰੰਧਾਵਾ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁਡ਼ਿਆ ਹੋਇਆ ਹੈ, ਜਿਸ ਕਰਕੇ ਇਸ ਪਰਿਵਾਰ ਨੂੰ ਟਕਸਾਲੀ ਕਾਂਗਰਸੀ ਪਰਿਵਾਰ ਵੀ ਕਿਹਾ ਜਾਂਦਾ ਹੈ, ਇਸ ਲਈ ਇਸ ਪਿੰਡ ਦੇ ਵਿਕਾਸ ਲਈ ਗਰਾਂਟਾਂ ਦੇ ਖੁੱਲ੍ਹੇ ਗੱਫੇ ਆਉਣਗੇ। ਇਸ ਦੌਰਾਨ ਉਨ੍ਹਾਂ ਨਾਲ ਗੁਰਦੀਪ ਸਿੰਘ ਪੀ.ਏ., ਜੋਗਿੰਦਰ ਸਿੰਘ ਰੰਧਾਵਾ, ਮਾਣੂੰ ਰੰਧਾਵਾ, ਲਖਬੀਰ ਸਿੰਘ ਰੰਧਾਵਾ, ਬੱਲੀ, ਨੰਬਰਦਾਰ, ਮਾ. ਪੂਰਨ ਸਿੰਘ, ਵਿਕਾਸ ਮਸੀਹ, ਬਸ਼ੀਰ ਮਸੀਹ, ਹੀਰਾ ਮਸੀਹ, ਮਾਣਾ ਮਿਸਤਰੀ, ਸਟੀਫਨ, ਚਮਕੌਰ ਸਿੰਘ, ਦੀਵਾਨ ਸਿੰਘ, ਲਖਵਿੰਦਰ ਸਿੰਘ ਪਾਸਟਰ, ਸਰਪੰਚ ਕਸ਼ਮੀਰ ਸਿੰਘ ਸ਼ਕਾਲਾ, ਸਰਪਰਸਤ ਕਰਨੈਲ ਸਿੰਘ, ਨਰਿੰਦਰ ਸਿੰਘ ਨਿੰਦੀ ਸਰਪੰਚ ਘੁਮਾਣ, ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਡਾ. ਸੱਤੀ, ਸਰਪੰਚ ਮਨਦੀਪ ਸਿੰਘ ਮਹਿਮਦ, ਸਰਪੰਚ ਪਲਵਿੰਦਰ ਸਿੰਘ, ਸਤਿਪਾਲ ਸਿੰਘ ਸਰਪੰਚ, ਰਾਜੂ ਸਰਪੰਚ, ਲਖਵਿੰਦਰ ਸਿੰਘ ਮੂਡ਼ ਆਦਿ ਹਾਜ਼ਰ ਸਨ।