ਮਹੰਤ ਤਿਲਕ ਦਾਸ ਜੀ ਵਲੋਂ ਭਾਈ ਸ਼ਿਵਕਰਨ ਸਿੰਘ ਦਾ ਸਨਮਾਨ

01/20/2019 12:29:39 PM

ਗੁਰਦਾਸਪੁਰ (ਬਲਵਿੰਦਰ)-ਬੀਤੇ ਕੱਲ ਤਪ ਅਸਥਾਨ ਮੰਦਰ ਭਗਵਾਨ ਸ੍ਰੀ ਚੰਦਰ ਨਾਨਕਚੱਕ ਵਿਖੇ ਇਕ ਧਾਰਮਿਕ ਸਮਾਗਮ ਦਾ ਆਯੋਜਨ ਮਹੰਤ ਤਿਲਕ ਦਾਸ ਜੀ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ’ਚ ਪਹੁੰਚੇ ਰਾਗੀ ਭਾਈ ਸ਼ਿਵਕਰਨ ਸਿੰਘ ਦਮਦਮੀ ਟਕਸਾਲ ਪਿੰਡ ਕੋਟਲੀ ਥਾਬਲਾਂ ਦੇ ਜਥੇ ਨੇ ਕੀਰਤਨ ਕਰਕੇ ਆਈ ਸੰਗਤ ਨੂੰ ਨਿਹਾਲ ਕੀਤਾ। ਉਪਰੰਤ ਮਹੰਤ ਤਿਲਕ ਦਾਸ ਜੀ ਨੇ ਭਾਈ ਸ਼ਿਵਕਰਨ ਸਿੰਘ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਤ ਕੀਤਾ । ਇਸ ਮੌਕੇ ਪੁਜਾਰੀ ਹਰੀਕੁੰਭ ਦਾਸ, ਸਤਨਾਮ ਦਾਸ, ਤਿਲਕ ਰਾਜ, ਰਵਿੰਦਰ ਮੁਨੀ, ਸਰਵਣ ਦਬੁਰਜੀ, ਹੈਪੀ ਕਾਦੀਆਂ, ਸਰਪੰਚ ਦੁਰਲੱਭਜੀਤ ਸਿੰਘ, ਦੀਪਕ ਅਲੀਵਾਲ, ਕਰਮਪਾਲ, ਅਮਰੀਕ ਸਿੰਘ, ਰਣਜੀਤ ਸਿੰਘ, ਮਨੋਜ ਬੇਦੀ, ਰਾਗੀ ਅਮਰਦੀਪ ਸਿੰਘ, ਗਗਨਦੀਪ ਸਿੰਘ, ਗੁਰਜੰਟ ਸਿੰਘ, ਤੇਜਵੰਤ ਸਿੰਘ, ਗਗਨ ਅਲੀਵਾਲ, ਸਾਗਰ ਮਸੀਹ ਆਦਿ ਹਾਜ਼ਰ ਸਨ।