ਸਰਕਟ ਸ਼ਾਰਟ ਹੋਣ ਨਾਲ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

01/20/2019 12:27:48 PM

ਗੁਰਦਾਸਪੁਰ (ਬੇਰੀ)-ਪੁਰਾਣੀ ਅਨਾਜ ਮੰਡੀ ਸਥਿਤ ਸੀਟ ਕਵਰ ਵਾਲੀ ਦੁਕਾਨ ਨੂੰ ਅੱਗ ਲੱਗਣ ਨਾਲ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਹੈ। ®ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਜਿੰਦਰ ਭੰਡਾਰੀ ਪੁੱਤਰ ਕਸਤੂਰੀ ਲਾਲ ਭੰਡਾਰੀ ਵਾਸੀ ਪੁਰਾਣੀ ਅਨਾਜ ਮੰਡੀ ਬਟਾਲਾ ਨੇ ਦੱਸਿਆ ਕਿ ਉਸਦੀ ਅਨਾਜ ਮੰਡੀ ’ਚ ਸੀਟ ਕਵਰ ਬਣਾਉਣ ਵਾਲੀ ਦੁਕਾਨ ਹੈ ਤੇ ਅੱਜ ਸਵੇਰੇ ਉਹ ਦੁਕਾਨ ਖੋਲ੍ਹਣ ਤੋਂ ਬਾਅਦ ਦੁਕਾਨ ਤੋਂ ਬਾਹਰ ਤਾਲਾ ਲਗਾ ਕੇ ਬੈਂਕ ਕਿਸੇ ਕੰਮ ਲਈ ਗਿਆ ਸੀ ਅਤੇ ਬੈਂਕ ਪਹੁੰਚਣ ਤੋਂ ਬਾਅਦ ਉਸਦੇ ਗੁਆਂਢੀ ਦੁਕਾਨਦਾਰ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ, ਜਿਸ ’ਤੇ ਉਹ ਤੁਰੰਤ ਆਪਣੀ ਦੁਕਾਨ ’ਤੇ ਵਾਪਸ ਆ ਗਿਆ ਅਤੇ ਦੇਖਿਆ ਕਿ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਅਤੇ ਦੁਕਾਨ ਦਾ ਤਾਲਾ ਖੋਲ੍ਹਣ ’ਤੇ ਅੰਦਰ ਪਏ ਸਾਮਾਨ ਤੇ ਸੀਟ ਕਵਰਾਂ ਨੂੰ ਅੱਗ ਲੱਗੀ ਹੋਈ ਸੀ। ਉਸਨੇ ਦੱਸਿਆ ਕਿ ਅੱਗ ਲੱਗਣ ਨਾਲ ਉਸਦਾ ਕਰੀਬ 5 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ। ਦੁਕਾਨ ਮਾਲਕ ਰਜਿੰਦਰ ਭੰਡਾਰੀ ਨੇ ਅੱਗੇ ਦੱਸਿਆ ਕਿ ਉਸਦੀ ਦੁਕਾਨ ਨੂੰ ਅੱਗ ਬਿਜਲੀ ਦਾ ਸਰਕਟ ਸ਼ਾਰਟ ਹੋਣ ਦੇ ਕਾਰਨ ਲੱਗੀ ਹੈ। ®ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਵਿਨੋਦ ਕੁਮਾਰ ਫਾਇਰਮੈਨ, ਜਸਬੀਰ ਸਿੰਘ ਡਰਾਈਵਰ, ਅਸ਼ੋਕ ਨਗਤੋਰਾ ਫਾਇਰਮੈਨ, ਰਵਿੰਦਰ ਕੁਮਾਰ ਫਾਇਰਮੈਨ, ਅਮਨਦੀਪ ਫਾਇਰਮੈਨ ਨੇ ਭਾਰੀ ਜੱਦੋਜਹਿਦ ਕਰਦਿਆਂ ਅੱਗ ’ਤੇ ਕਾਬੂ ਪਾਇਆ।