3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ

08/24/2019 10:48:57 AM

ਗੁਰਦਾਸਪੁਰ/ਬਹਿਰਾਮਪੁਰ (ਵਿਨੋਦ/ਹਰਮਨਪ੍ਰੀਤ/ਗੋਰਾਇਆ) : ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਮਰਾੜਾ (ਕਾਲੋਨੀ) ਦੇ 3 ਦਿਨਾਂ ਤੋਂ ਇਕ ਲਾਪਤਾ ਨੌਜਵਾਨ ਦੀ ਅੱਜ ਨੌਮਣੀ ਦੇ ਕੰਢੇ ਤੋਂ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਸਾਜਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਦੀ ਮਾਤਾ ਨੇ ਦੱਸਿਆ ਕਿ 20 ਤਰੀਕ ਨੂੰ ਰਾਜਨ ਪੁੱਤਰ ਜੋਧ ਰਾਜ ਘਰੋਂ ਬੁਲਾ ਕੇ ਲੈ ਗਿਆ, ਜਦੋਂ ਰਾਤ ਹੋਈ ਤਾਂ ਅਸੀਂ ਇਸ ਨੂੰ ਸਾਜਨ ਦੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਅਸੀਂ ਫਿਰ ਇਸ ਸਬੰਧੀ ਥਾਣਾ ਬਹਿਰਾਮਪੁਰ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਅੱਜ ਉਸ ਦੀ ਲਾਸ਼ ਪਿੰਡ ਤੋਂ ਥੋੜ੍ਹੀ ਦੂਰੀ 'ਤੇ ਨੌਮਣੀ ਨਾਲੇ ਨੇੜਿਓਂ ਮਿਲੀ ਹੈ। ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਕੇ ਗੁਰਦਾਸਪੁਰ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਅਜੇ ਕਾਰਣਾਂ ਸਬੰਧੀ ਕਿਸੇ ਕੋਲੋਂ ਕੋਈ ਜਾਣਕਾਰੀ ਨਹੀਂ ਮਿਲ ਸਕੀ ਸਿਰਫ ਕਈ ਤਰ੍ਹਾਂ ਦੇ ਅੰਦਾਜ਼ੇ ਤੱਕ ਹੀ ਸੂਈ ਘੁੰਮ ਰਹੀ ਹੈ।

ਇਸ ਸਬੰਧੀ ਜਦ ਥਾਣਾ ਮੁਖੀ ਬਹਿਰਾਮਪੁਰ ਮੈਡਮ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਸਾਜਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਰਾਜਨ ਕੁਮਾਰ ਪੁੱਤਰ ਜੋਧ ਰਾਜ ਵਾਸੀ ਮਰਾੜਾ, ਦੀਪਕ ਕੁਮਾਰ ਪੁੱਤਰ ਬੂਟੀ ਰਾਮ ਵਾਸੀ ਮਰਾੜਾ ਕਾਲੋਨੀ ਅਤੇ ਕਾਕਾ ਪੁੱਤਰ ਜੋਧ ਰਾਜ, ਸਚਿਨ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਮਰਾੜਾ ਵਿਰੁੱਧ ਮਾਮਲਾ ਦਰਜ ਕਰ ਕੇ ਰਾਜਨ ਕੁਮਾਰ ਅਤੇ ਦੀਪਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਦੇ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Baljeet Kaur

This news is Content Editor Baljeet Kaur