ਜਾਖੜ ਦੀ ਜਿੱਤ ਭਾਜਪਾ ਦੇ ਕਫ਼ਨ ''ਚ ਹੋਵੇਗੀ ਆਖ਼ਰੀ ਕਿੱਲ - ਅਗਨੀਹੋਤਰੀ

09/22/2017 4:17:57 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਰਾਜਿੰਦਰ) - ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹੋ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੀ ਹੋਣ ਵਾਲੀ ਸ਼ਾਨਾਮੱਤੀ ਜਿੱਤ ਜਿਥੇ ਦੇਸ਼ ਦੇ ਸਿਆਸੀ ਇਤਿਹਾਸ 'ਚ ਨਵੀਂ ਇਬਾਰਤ ਦਾ ਮੁੱਢ ਬੰਨੇਗੀ ਉਥੇ ਹੀ ਕੇਂਦਰ ਦੀ ਮੋਦੀ ਸਰਕਾਰ ਦੇ ਕਫ਼ਨ 'ਚ ਆਖ਼ਰੀ ਕਿੱਲ ਵੀ ਸਾਬਤ ਹੋਵੇਗੀ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨਹੋਤਰੀ ਨੇ ਸਰਪੰਚ ਮੋਨੂੰ ਚੀਮਾ ਦੀ ਅਗਵਾਈ 'ਚ ਗੁਰਦਾਸਪੁਰ ਰੈਲੀ ਲਈ ਕਸਬਾ ਝਬਾਲ ਤੋਂ ਰਵਾਨਾ ਹੋਣ ਵਾਲੇ ਵੱਖ-ਵੱਖ ਪਿੰਡਾਂ ਦੇ ਸੈਂਕੜੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਅਗਨੀਹੋਤਰੀ ਤੇ ਸਰਪੰਚ ਮੋਨੂੰ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ 6 ਮਹੀਨਿਆਂ ਦੀ ਕਾਰਜ ਪ੍ਰਣਾਲੀ ਤੋਂ ਪੰਜਾਬ ਵਾਸੀ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਂਨ ਸੂਬਾ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ 'ਤੇ ਸਰਕਾਰ ਖਰੀ ਉਤਰ ਰਹੀ ਹੈ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੀ ਹੋਣ ਵਾਲੀ ਜਿੱਤ ਕੇਂਦਰ ਅੰਦਰ 2019 'ਚ ਕਾਂਗਰਸ ਦੀ ਬਣਨ ਵਾਲੀ ਸਰਕਾਰ ਦੀ ਗਵਾਹ ਬਣੇਗੀ। ਇਸ ਮੌਕੇ ਸਰਪੰਚ ਮੋਨੂੰ ਚੀਮਾ ਦੀ ਅਗਵਾਈ 'ਚ ਗੁਰਦਾਸਪੁਰ ਰੈਲੀ 'ਚ ਸ਼ਾਮਲ ਹੋਣ ਲਈ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਗੱਡੀਆਂ, ਕਾਰਾਂ 'ਤੇ ਸਵਾਰ ਹੋ ਕੇ ਵਿਧਾਇਕ ਡਾ. ਅਗਨੀਹੋਤਰੀ ਦੀ ਸਰਪ੍ਰਸਤੀ ਹੇਠ ਰਵਾਨਾ ਹੋਇਆ। ਇਸ ਮੌਕੇ ਡਾ. ਸੰਦੀਪ ਅਗਨਹੋਤਰੀ, ਮਨਜੀਤ ਸਿੰਘ ਢਿੱਲੋਂ, ਪਰਮਵੀਰ ਸਿੰਘ ਤਰਨ ਤਾਰਨੀ, ਰਾਣਾ ਸੰਧੂ ਠੱਠਗੜ, ਬਾਬਾ ਗੁਰਨਾਮ ਸਿੰਘ , ਨਸ਼ੀਬ ਸਿੰਘ ਬਿੱਲਾ, ਸਤਨਾਮ ਸਿੰਘ ਮੈਂਬਰ, ਟਿੰਕੂ ਕਸੇਲ, ਬਲਦੇਵ ਛਾਪਾ, ਸਾਹਬ ਸਿੰਘ ਚੱਕ, ਸਰਮੁੱਖ ਸਿੰਘ ਹਵੇਲੀਆਂ, ਨਿਸ਼ਾਨ ਸਿੰਘ ਚੱਕ, ਜਸਪਾਲ ਸਿੰਘ ਢੰਡ, ਕੁਲਵੰਤ ਸਿੰਘ, ਮੱਸਾ ਸਿੰਘ ਆਦਿ ਸਮੇਤ ਵੱਖ ਵੱਖ ਪਿੰਡਾਂ ਤੋਂ ਪੁੱਜੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।