ਗੁਰਦਾਸਪੁਰ : ਬੱਸ ਕੰਡਕਟਰ ਤੇ ਠੇਕੇਦਾਰ ਮੁਲਾਜ਼ਮਾਂ ''ਚ ਝੜਪ (ਤਸਵੀਰਾਂ)

10/17/2019 6:30:57 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ ਚਾਵਲਾ) : ਬੱਸ ਅੱਡਾ ਪਰਚੀ ਨੂੰ ਲੈ ਕੇ ਰੋਡਵੇਜ਼ ਕੰਡਕਟਰ ਤੇ ਅੱਡਾ ਠੇਕੇਦਾਰ ਵਿਚਾਲੇ ਖੜਕ ਗਈ, ਜਿਸਤੋਂ ਬਾਅਦ ਬੱਸਾਂ ਵਾਲਿਆਂ ਨੇ ਅੱਡਾ ਜਾਮ ਕਰ ਦਿੱਤਾ।

ਜਾਣਕਾਰੀ ਮੁਤਾਬਕ 40 ਰੁਪਏ ਦੀ ਪਰਚੀ ਨੂੰ ਲੈ ਕੇ ਠੇਕੇਦਾਰ ਕਰਿੰਦਾ ਤੇ ਪਨਬੱਸ ਦਾਕੰਡਕਟਰ ਹੱਥੋਪਾਈ ਹੋ ਗਏ। ਇਸ ਝਗੜੇ ਦੌਰਾਨ ਪਨਬੱਸ ਦੇ ਕੰਡਕਟਰ ਗੁਰਪ੍ਰੀਤ ਸਿੰਘ ਦੀ ਪੱਗ ਤੱਕ ਲੱਥ ਗਈ, ਜਿਸ ਤੋਂ ਭੜਕੇ ਬੱਸਾਂ ਵਾਲਿਆਂ ਨੇ ਜਾਮ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਜਾਮ ਖੁੱਲਵਾਇਆ।

ਅੱਡਾ ਠੇਕੇਦਾਰ ਤੇ ਮੁਲਾਜ਼ਮ ਦਾ ਦੋਸ਼ ਹੈ ਕਿ ਇਕ ਦਿਨ ਪਹਿਲਾਂ ਵੀ ਇਹ ਕੰਡਕਟਰ ਬਿਨਾਂ ਅੱਡਾ ਪਰਚੀ ਕਟਵਾਏ ਬੱਸ ਭਜਾ ਕੇ ਲੈ ਗਿਆ ਸੀ ਤੇ ਅੱਜ ਵੀ ਉਸਨੇ 40 ਰੁਪਏ ਦਾ ਰੇੜਕਾ ਪਾ ਲਿਆ। ਉਨ੍ਹਾਂ ਕੰਡਕਟਰ ਦੀ ਪੱਗ ਲਾਹੇ ਜਾਣ ਵਾਲੀ ਗੱਲ ਨੂੰ ਗਲਤ ਦੱਸਿਆ।

ਉਧਰ ਦੂਜੇ ਪਾਸੇ ਪਨਬੱਸ ਦੇ ਕੰਡਕਟਰ ਦਾ ਕਹਿਣਾ ਹੈ ਕਿ ਪੈਸੇ ਦੇਣ ਦੇ ਠੇਕੇਦਾਰ ਦੇ ਮੁਲਾਜ਼ਮਾਂ ਨੇ ਬਾਹਰੋਂ ਮੁੰਡੇ ਬੁਲਵਾ ਕੇ ਉਸ ਨਾਲ ਕੁੱਟਮਾਰ ਕੀਤੀ। ਗੁਰਪ੍ਰੀਤ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਉਸਦੀ ਮਸ਼ੀਨ ਵੀ ਤੋੜ ਦਿੱਤੀ। ਉਧਰ ਪੁਲਸ ਦਾ ਕਹਿਣਾ ਹੈ ਕਿ ਬਿਆਨ ਦਰਜ ਕਰ ਲਏ ਗਏ ਹਨ, ਬਾਕੀ ਦੋਵਾਂ ਧਿਰਾਂ ਨੂੰ ਬੁਲਾ ਕੇ ਗੱਲਬਾਤ ਨਾਲ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Baljeet Kaur

This news is Content Editor Baljeet Kaur