ਸਰਹੱਦ ਪਾਰ : ਤੀਜੀ ਕੁੜੀ ਪੈਦਾ ਹੋਈ ਤਾਂ ਦਿਓਰ ਨੇ ਭਾਬੀ ਨੂੰ ਮਾਰ ਦਿੱਤੀ ਗੋਲੀ

05/30/2019 3:05:56 PM

ਗੁਰਦਾਸਪੁਰ (ਵਿਨੋਦ) : ਇਕ ਨੌਜਵਾਨ ਨੇ ਕੇਵਲ ਆਪਣੇ ਭਰਾ ਦੀ ਪਤਨੀ ਦੀ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਕਿਉਂਕਿ ਇਸ ਔਰਤ ਨੇ ਇਸ ਵਾਰ ਫਿਰ ਲੜਕੇ ਦੀ ਬਜਾਏ ਲੜਕੀ ਨੂੰ ਜਨਮ ਦਿੱਤਾ ਸੀ। ਪਾਕਿਸਤਾਨ ਦੇ ਗੁਜ਼ਰਾਤ ਰਾਜ ਦੇ ਪਿੰਡ ਜੌੜਾ 'ਚ ਇਕ ਮਹਿਲਾ ਤਾਹਿਰਾ ਬੀਬੀ ਨੇ ਬੀਤੇ ਦਿਨ ਇਕ ਕੁੜੀ ਨੂੰ ਘਰ 'ਚ ਹੀ ਜਨਮ ਦਿੱਤਾ ਅਤੇ ਇਹ ਉਸ ਦੀ ਤੀਸਰੀ ਕੁੜੀ ਸੀ। ਇਸ ਤਾਹਿਰਾ ਬੀਬੀ ਦਾ ਪਤੀ ਅਬਦੁਲ ਰਹਮਾਨ ਵਿਦੇਸ਼ 'ਚ ਰਹਿੰਦਾ ਹੈ ਅਤੇ ਜਦ ਅਬਦੁਲ ਰਹਿਮਾਨ ਦੇ ਛੋਟੇ ਭਰਾ ਫੈਜਲ ਬਸੀਰ ਨੂੰ ਜਦ ਪਤਾ ਲੱਗਾ ਕਿ ਉਸ ਦੀ ਭਾਬੀ ਨੇ ਇਸ ਵਾਰ ਵੀ ਕੁੜੀ ਨੂੰ ਜਨਮ ਦਿੱਤਾ ਹੈ ਤਾਂ ਉਸ ਨੇ ਘਰ 'ਚ ਪਈ ਰਾਈਫਲ ਨਾਲ ਤਾਹਿਰਾ ਬੀਬੀ ਤੇ ਫਾਇਰ ਕਰ ਦਿੱਤੇ, ਜਿਸ ਨਾਲ ਤਾਹਿਰਾ ਬੀਬੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੀ ਬੱਚੀ ਬੱਚ ਗਈ।

ਦੱਸਿਆ ਜਾ ਰਿਹਾ ਹੈ ਕਿ ਜਦ ਇਹ ਘਟਨਾ ਹੋਈ ਉਦੋਂ ਫੈਜਲ ਬਸੀਰ ਦੇ ਜੀਜਾ ਬਸੀਰ ਅਹਿਮਦ, ਮੁਹੰਮਦ ਨਵਾਜ ਅਤੇ ਸੀਰਾਜ ਉਰਫ਼ ਫੌਜੀ ਜੋੜਾ ਪਿੰਡ ਆਏ ਹੋਏ ਸੀ। ਪੁਲਸ ਨੇ ਫੈਜਲ ਬਸੀਰ ਸਮੇਤ ਇਨ੍ਹਾਂ ਤਿੰਨਾਂ ਦੇ ਵਿਰੁੱਧ ਕੇਸ ਦਰਜ਼ ਕਰ ਲਿਆ ਅਤੇ ਫੈਜਲ ਨੂੰ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ, ਜਦਕਿ ਫੈਜਲ ਦੇ ਤਿੰਨੇ ਜੀਜਾ ਉਥੋਂ ਫਰਾਰ ਹੋਣ 'ਚ ਸਫਲ ਹੋ ਗਏ।

ਇਸ ਸਬੰਧੀ ਮ੍ਰਿਤਕਾ ਤਾਹਿਰਾ ਬੀਬੀ ਦੇ ਚਾਚਾ ਮੁਸਤਾਕ ਨਿਵਾਸੀ ਜੋੜਾ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ਼ ਕੀਤਾ ਗਿਆ। ਜਿਸ ਵਿਚ ਉਸ ਨੇ ਦੋਸ਼ ਲਗਾਇਆ ਕਿ ਤਾਹਿਰਾ ਬੀਬੀ ਦੇ ਸਹੁਰੇ ਪਰਿਵਾਰ ਵਾਲੇ ਤੀਸਰੀ ਲੜਕੀ ਪੈਦਾ ਹੋਣ ਦੇ ਕਾਰਨ ਨਾਰਾਜ ਸੀ ਅਤੇ ਜਦ ਤੀਸਰੀ ਲੜਕੀ ਨੇ ਜਨਮ ਦਿੱਤਾ ਤਾਂ ਸਹੁਰੇ ਪਰਿਵਾਰ ਵਾਲਿਆਂ ਸਮੇਤ ਦੋਸ਼ੀ ਦੇ ਤਿੰਨ ਜੀਜਾ ਨੇ ਵੀ ਤਾਹਿਰਾ ਬੀਬੀ ਨੂੰ ਬੁਰਾ ਭਲਾ ਕਿਹਾ ਸੀ। ਤਾਹਿਰਾ ਬੀਬੀ ਦੇ ਸਹੁਰਾ ਪਰਿਵਾਰ ਤੇ ਪੇਕਿਆਂ ਦੋਵੇ ਹੀ ਜੋੜਾਂ ਪਿੰਡ ਵਿਚ ਰਹਿਣ ਵਾਲੇ ਹਨ। ਕਿਹਾ ਜਾਦਾ ਹੈ ਕਿ ਤਾਹਿਰਾ ਦੇ ਬੀਤੇ ਸਾਲ ਪੈਦਾ ਹੋਇਆ ਸੀ ਜੋ ਪੈਦਾ ਹੋਣ ਦੇ ਕੁਝ ਸਮੇ ਬਾਅਦ ਹੀ ਦਮ ਤੋੜ ਗਿਆ ਸੀ।

Baljeet Kaur

This news is Content Editor Baljeet Kaur