ਬਿਆਸ ਦਰਿਆ ''ਚ ਫਸੇ ਲੋਕਾਂ ਲਈ ਮਸੀਹਾ ਬਣੀ ਆਰਮੀ

08/18/2019 11:13:16 AM

ਗੁਰਦਾਸਪੁਰ (ਦੀਪਕ ਕੁਮਾਰ) : ਪੰਜਾਬ 'ਚ ਭਾਰੀ ਮੀਂਹ ਦੇ ਚੱਲਦੇ ਦਰਿਆ ਖਤਰੇ ਦੇ ਨਿਸ਼ਾਨਾਂ ਤੋਂ ਉੱਪਰ ਵਹਿ ਰਹੇ ਹਨ। ਬਿਆਸ ਦਰਿਆ 'ਚ ਵੀ ਲਹਿਰਾ ਦਾ ਊਫਾਨ ਹੈ, ਜਿਸ ਦੇ ਚੱਲਦੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਗਈ ਹੈ ਪਰ ਗੁਰਦਾਸਪੁਰ ਦੇ ਪਿੰਡ ਚੇਚੀਆਂ-ਕੁਲੀਆ ਵਿਚ ਗੁੱਜ਼ਰ ਪਰਿਵਾਰ ਦੇ 11 ਲੋਕ, ਜੋ ਦਰਿਆ ਦੇ ਪਾਰ ਗਏ ਸਨ। ਬਿਆਸ ਦਰਿਆ ਦੀਆਂ ਲਹਿਰਾਂ ਵਿਚ ਫਸ ਗਏ। ਇਨ੍ਹਾਂ ਲੋਕਾਂ ਨੂੰ ਬਚਾਉਣ ਲਈ ਦੇਰ ਰਾਤ ਆਰਮੀ ਬੁਲਾਈ ਗਈ।ਆਰਮੀ ਨੇ ਰੈਸਕਿਊ ਆਪ੍ਰੇਸ਼ਨ ਚਲਾ ਕੇ ਇਨ੍ਹਾਂ ਲੋਕਾਂ ਨੂੰ ਬਚਾਅ ਲਿਆ।

ਇਹ ਲੋਕ ਮੱਛੀ ਚਰਾਉਣ ਲਈ ਦਰਿਆ ਤੋਂ ਦੂਜੇ ਪਾਸੇ ਗਏ ਸਨ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਸ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਨਾਲ ਨਜਿੱਠਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਜ਼ਿਲੇ ਦੇ ਨਾਲ ਲੱਗਦੇ ਦੋ ਦਰਿਆ ਬਿਆਸ ਤੇ ਰਾਵੀ ਦੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਵੀ ਬਦਲਵੇਂ ਪ੍ਰਬੰਧ ਕੀਤੇ ਗਏ ਹਨ। 

Baljeet Kaur

This news is Content Editor Baljeet Kaur