ਗੁਰਦਾਸਪੁਰ : ਏ. ਐੱਸ. ਆਈ. ਦੀ ਵਰਦੀ ਪਾੜੀ, ਮਾਮਲਾ ਦਰਜ

09/23/2019 5:55:04 PM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਥਾਣਾ ਭੈਣੀ ਮੀਆਂ ਖਾਂ 'ਚ ਤਾਇਨਾਤ ਇਕ ਏ. ਐੱਸ. ਆਈ. ਦੀ ਵਰਦੀ ਪਾੜਨ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਝੰਡਾ ਲੁਬਾਣਾ ਦੀ ਔਰਤ ਕਿਰਨ ਪਤਨੀ ਮੰਗਤਾ ਸਿੰਘ ਨੇ ਆਪਣੇ ਜੇਠ ਬਲਜਿੰਦਰ ਸਿੰਘ ਪੁੱਤਰ ਇੰਦਰ ਸਿੰਘ ਖਿਲਾਫ ਥਾਣਾ ਭੈਣੀ ਮੀਆਂ ਖਾਂ 'ਚ ਦਰਖਾਸਤ ਦਿੱਤੀ ਸੀ, ਜਿਸ ਕਾਰਣ ਏ. ਐੱਸ. ਆਈ. ਧਰਮਿੰਦਰ ਕੁਮਾਰ ਅਤੇ ਰਾਕੇਸ਼ ਕੁਮਾਰ ਪਿੰਡ ਝੰਡਾ ਲੁਬਾਣਾ ਵਿਖੇ ਬਲਜਿੰਦਰ ਸਿੰਘ ਦੇ ਘਰ ਗਏ ਸਨ। ਉਕਤ ਪੁਲਸ ਅਧਿਕਾਰੀਆਂ ਨੇ ਜਦੋਂ ਬਲਜਿੰਦਰ ਸਿੰਘ ਨੂੰ ਇਸ ਦਰਖਾਸਤ 'ਚ ਲਾਏ ਗਏ ਦੋਸ਼ਾਂ ਬਾਰੇ ਪੁੱਛਿਆ ਤਾਂ ਉਸ ਨੇ ਤੈਸ਼ 'ਚ ਆ ਕੇ ਏ. ਐੱਸ. ਆਈ. ਧਰਮਿੰਦਰ ਕੁਮਾਰ ਦੀ ਵਰਦੀ ਪਾੜ ਦਿੱਤੀ ਅਤੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੂੰ ਸੱਟਾਂ ਮਾਰਨ ਤੋਂ ਇਲਾਵਾ ਧਮਕੀਆਂ ਵੀ ਦਿੱਤੀਆਂ। ਇਸ ਕਾਰਣ ਪੁਲਸ ਨੇ ਏ. ਐੱਸ. ਆਈ ਧਰਮਿੰਦਰ ਕੁਮਾਰ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਬਲਜਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Baljeet Kaur

This news is Content Editor Baljeet Kaur