ਰਾਤ ਦੇ ਕਰਫ਼ਿਊ ਦੌਰਾਨ ਜਲੰਧਰ ’ਚ ਵੱਡੀ ਵਾਰਦਾਤ, ਜਸ਼ਨ ਮਨਾਉਂਦਿਆਂ ਨੌਜਵਾਨਾਂ ਨੇ ਦਾਗੇ ਫਾਇਰ

03/25/2021 6:30:52 PM

ਜਲੰਧਰ (ਸੋਨੂੰ)— ਜਲੰਧਰ ’ਚ ਲੱਗੇ ਰਾਤ ਦੇ ਕਰਫ਼ਿਊ ਦੌਰਾਨ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਡਿਵੀਜ਼ਨ ਨੰਬਰ-8 ਦੇ ਅਧੀਨ ਆਉਂਦੇ ਸੋਢਲ ਫਾਟਕ ਦੇ ਕੋਲ ਇਕ ਇੰਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਗੋਲ਼ੀਆਂ ਕਿਸ ਨੇ ਚਲਾਈਆਂ ਹਨ, ਇਸ ਬਾਰੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ

ਇਸ ਘਟਨਾ ਸਬੰਧੀ ਖਾਲਸਾ ਇੰਮੀਗ੍ਰੇਸ਼ਨ ਦੇ ਮਾਲਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰਫ਼ਿਊ ਦੌਰਾਨ ਗੋਲ਼ੀਆਂ ਚੱਲੀਆਂ ਹਨ, ਜੋ ਉਨ੍ਹਾਂ ਦੇ ਦਫ਼ਤਰ ਦੇ ਸ਼ੀਸ਼ੇ ’ਚ ਲੱਗੀਆਂ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਫੁਟੇਜ ’ਚ ਕੈਦ ਹੋ ਗਈ।

ਇਹ ਵੀ ਪੜ੍ਹੋ :  ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਜਲੰਧਰ ਡੀ. ਸੀ. ਵੱਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨਜ਼ ਦੀ ਨਵੀਂ ਸੂਚੀ ਜਾਰੀ

ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਦਾ ਵੇਖੀ ਤਾਂ ਪਤਾ ਲੱਗਾ ਕਿ ਦਫ਼ਤਰ ਦੇ ਬਾਹਰ ਕੁਝ ਨੌਜਵਾਨ ਜਨਮ ਦਿਨ ਦਾ ਜਸ਼ਨ ਮਨ੍ਹਾ ਰਹੇ ਸਨ, ਜਿਸ ਦੌਰਾਨ ਬੰਦੂਕ ਨਾਲ 4 ਹਵਾਈ ਫਾਇਰ ਕੀਤੇ ਗਏ। ਉਥੇ ਹੀ ਮੌਕੇ ’ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਥੇ ਪੁਲਸ ਪ੍ਰਸ਼ਾਸਨ ’ਤੇ ਇਹ ਵੀ ਸਵਾਲ ਖੜ੍ਹਾ ਹੰੁਦਾ ਹੈ ਕਿ ਜਲੰਧਰ ’ਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਤੱਕ ਦਾ ਨਾਈਟ ਕਰਫ਼ਿਊ ਐਲਾਨਿਆ ਗਿਆ ਹੈ ਫਿਰ ਵੀ ਇਸ ਦੇ ਬਾਵਜੂਦ ਕਰਫ਼ਿਊ ਦੇ ਸਮੇਂ ਨੌਜਵਾਨਾਂ ਨੇ ਸੜਕ ’ਤੇ ਜਨਮਦਿਨ ਦਾ ਜਸ਼ਨ ਮਨ੍ਹਾ ਕੇ ਹਵਾਈ ਫਾਇਰ ਕੀਤੇ।   

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਤੋਂ ਵੱਡੀ ਖ਼ਬਰ: ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਬੀਬੀ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

shivani attri

This news is Content Editor shivani attri