ਪੱਟੀ ''ਚ ਬਿਜਲੀ ਮੁਲਾਜ਼ਮ ਦੇ ਘਰ ਦਾਗੀਆਂ ਗੋਲੀਆਂ, ਇਕ ਜ਼ਖਮੀ

03/21/2020 7:07:26 PM

ਤਰਨਤਾਰਨ/ਪੱਟੀ (ਸੁਰੇਸ਼)— ਪੱਟੀ ਦੇ ਪਿੰਡ ਸੈਦੋਂ ਵਿਖੇ ਸ਼ੁੱਕਰਵਾਰ ਦੇਰ ਰਾਤ ਨੂੰ ਕੁਝ ਲੋਕਾਂ ਵੱਲੋਂ ਬਿਜਲੀ ਮੁਲਾਜ਼ਮ ਸਰੂਪ ਦੇ ਘਰ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਹਾਦਸੇ 'ਚ ਇਕ ਵਿਅਕਤੀ ਜ਼ਖਮੀ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਘਰ 'ਚ ਦਰਜ਼ਨ ਦੇ ਕਬੀਰ ਗੋਲੀਆਂ ਚਲਾਈਆ ਗਈਆਂ ਹਨ, ਜਿਸ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਧਰ ਥਾਣਾ ਸਦਰ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੇ ਬਿਆਨ ਕਲਮਬੰਦ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨਾਲ ਮਰੇ ਨਵਾਂਸ਼ਹਿਰ ਦੇ ਮ੍ਰਿਤਕ ਦੇ 6 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੀਟਿਵ

ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਬਿਜਲੀ ਮੁਲਾਜਮ ਸਰੂਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੈਦੋ ਨੇ ਦੱਸਿਆ ਕਿ ਰਾਤ 8:30 ਵਜ਼ੇ ਉਹ ਆਪਣੇ ਘਰ ਬਾਥਰੂਮ ਦੇ ਬਾਹਰ ਹੱਥ ਧੋ ਰਿਹਾ ਸੀ ਕਿ ਕੁਝ ਲੋਕ ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਨੇ ਆਉਂਦੇ ਹੀ ਮੇਰੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਲੜਕੇ ਨੇ ਮੈਨੂੰ ਖਿੱਚ ਕੇ ਪਿੱਛਾ ਕੀਤਾ ਪਰ ਉਹ ਲੋਕ ਘਰ 'ਚ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਰਹੇ ਅਤੇ ਪਿੰਡ 'ਚ ਦਹਿਸ਼ਤ ਦਾ ਮਾਹੋਲ ਬਣਾ ਕੇ ਫਰਾਰ ਹੋ ਗਏ। 
ਮੇਰੇ ਲੜਕਿਆਂ ਨੇ ਮੈਨੂੰ ਹਸਪਤਾਲ ਦਾਖਲਾ ਕਰਵਾਇਆ। ਜ਼ਖਮੀ ਹੋਏ ਵਿਆਕਤੀ ਦੀ ਪਤਨੀ ਜਸਵਿੰਦਰ ਕੌਰ, ਲੜਕੇ ਬਲਰਾਜ ਸਿੰਘ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਸਾਡਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਝਗੜਾ ਸੀ ਜਿਨ੍ਹਾਂ ਨੇ ਇਹ ਹਮਲਾ ਕੀਤਾ।

ਇਹ ਵੀ ਪੜ੍ਹੋ : ਜਲੰਧਰ ਤੋਂ ਚੰਡੀਗੜ੍ਹ ਜਾਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖਬਰ (ਵੀਡੀਓ)

ਉਨ੍ਹਾਂ ਨੂੰ ਘਰ ਲੱਗੀਆਂ ਗੋਲੀਆਂ ਦੇ ਨਿਸ਼ਾਨ ਅਤੇ ਮਿਲੇ ਗੋਲੀਆਂ ਦੇ ਖੋਲ ਦਿਖਾਉਂਦੇ ਹੋਏ ਦੱਸਿਆ ਕਿ ਦੋ ਗੱਡੀਆਂ 'ਤੇ ਸਵਾਰ ਹੋ ਕਿ ਦਰਜ਼ਨ ਤੋਂ ਵੱਧ ਲੋਕਾਂ ਨੇ ਉਨ•ਾਂ ਦੇ ਘਰ ਹਮਲਾ ਕੀਤਾ। ਇਕ ਵਿਅਕਤੀ ਮੋਟਰ ਸਾਈਕਲ 'ਤੇ ਸਵਾਰ ਸੀ। ਉਨ੍ਹਾਂ ਨੇ ਜ਼ਿਲਾ ਪੁਲਸ ਮੁਖੀ ਪਾਸੋ ਮੰਗ ਕਰਦੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ।

shivani attri

This news is Content Editor shivani attri