ਲੈਟਰੀਨ ਦੀ ਵਰਤੋਂ 'ਤੇ ਲੱਗਾ ਜੀ. ਐੱਸ. ਟੀ !

07/20/2017 6:21:59 AM

ਲੁਧਿਆਣਾ  (ਮੁੱਲਾਂਪੁਰੀ) - ਮਹਾਨਗਰ 'ਚ ਅੱਜਕੱਲ ਕੇਂਦਰ ਸਰਕਾਰ ਵੱਲੋਂ ਲਾਏ ਗਏ ਜੀ. ਐੱਸ. ਟੀ. ਦਾ ਰਾਮ ਰੌਲਾ ਪੂਰੇ ਸਿਖਰਾਂ 'ਤੇ ਪਿਆ ਹੋਇਆ ਹੈ। ਕੋਈ ਖਾਣਾ ਖਾਣ ਦੀ ਪਰਚੀ ਦਿਖਾ ਰਿਹਾ ਹੈ, ਕੋਈ ਖਰੀਦੇ ਸਾਮਾਨ ਦੀ ਪਰਚੀ ਦਿਖਾ ਰਿਹਾ ਹੈ ਪਰ ਅੱਜ ਮੋਬਾਇਲ 'ਤੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈ ਤਸਵੀਰ ਦੇਖਣ ਨੂੰ ਮਿਲੀ, ਜਿਸ 'ਤੇ ਲਿਖਿਆ ਸੀ 'ਸੁਲਭ ਸ਼ੌਚਾਲਿਆ ਬੱਸ ਸਟੈਂਡ ਲੁਧਿਆਣਾ ਪੰਜਾਬ ਸ਼ੌਚਾਲਿਆ ਚਾਰਜ ਪਰਚੀ ਮਿਤੀ 12-07-2017 ਇਕ ਆਦਮੀ 5 ਰੁਪਏ, ਜੀ. ਐੱਸ. ਟੀ. 1 ਰੁਪਏ ਕੁੱਲ ਮਿਲਾ ਕੇ 6 ਰੁਪਏ ਦਸਤਖਤ ਕਰਨ ਵਾਲੇ ਕਰਮਚਾਰੀ ਰਾਮ ਸਿੰਘ ਲਿਖਿਆ ਹੈ'। ਇਹ ਪਰਚੀ ਅਸਲੀ ਹੈ ਜਾਂ ਨਕਲੀ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਪਰਚੀ ਮਜ਼ਾਕ ਜ਼ਰੂਰ ਉਡਾ ਰਹੀ ਹੈ ਕਿ ਲੈਟਰੀਨ ਦੀ ਵਰਤੋਂ 'ਤੇ ਵੀ ਜੀ. ਐੱਸ. ਟੀ. ਲੱਗਣ ਲੱਗ ਪਿਆ।