ਅਵਾਰਾ ਕੁੱਤਿਆਂ ਦੀ ਲਗਾਤਾਰ ਵਧ ਰਹੀ ਸੰਖਿਆ ਬਣੀ ਖਤਰੇ ਦੀ ਘੰਟੀ

06/08/2019 6:31:15 PM

ਧਨੌਲਾ (ਰਵਿੰਦਰ)— ਮੌਜੂਦਾ ਸਮੇਂ ਹਲਕਾ ਧਨੌਲਾ ਅੰਦਰ ਲਗਾਤਾਰ ਵਧ ਰਹੀ ਅਵਾਰਾ ਕੁੱਤਿਆਂ ਦੀ ਗਿਣਤੀ, ਜਾਨਵਰਾਂ ਅਤੇ ਇਨਸਾਨਾਂ ਲਈ ਖਤਰਿਆਂ ਦੀ ਘੰਟੀ ਬਣਦੀ ਜਾ ਰਹੀ ਹੈ ਅਤੇ ਲੋਕਾਂ ਵਿਚ ਹਰ ਸਮੇਂ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਇਹ ਅਵਾਰਾ ਕੁੱਤਿਆਂ ਦੇ ਝੁੰਡਾਂ ਵਲੋਂ ਬੱਚਿਆਂ ਅਤੇ ਪਾਲਤੂ ਜਾਨਵਰਾਂ ਉਪਰ ਲਗਾਤਾਰ ਹਮਲੇ ਵਧ ਰਹੇ ਹਨ। ਗਲੀ ਮੁਹੱਲਿਆਂ ਵਿਚ ਖੇਡਦੇ ਬੱਚੇ ਅਕਸਰ ਇਹਨਾਂ ਦੇ ਹਮਲਿਆਂ ਦੇ ਸ਼ਿਕਾਰ ਹੋ ਰਹੇ। ਪਰੰਤੂ ਪ੍ਰਸ਼ਾਸ਼ਨ ਅਤੇ ਸਰਕਾਰ ਵਲੋਂ ਆਵਾਰਾ ਕੁੱਤਿਆਂ ਦੇ ਦਿਨੋਂ ਦਿਨ ਵਧ ਰਹੀ ਦਹਿਸ਼ਤ ਵੱਲ ਬਿਲਕੁਲ ਹੀ ਧਿਆਨ ਵਿਸਾਰੀ ਬੈਠੇ ਹਨ। ਲੋਕਾਂ ਵਿਚ ਇਹਨਾਂ ਦੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਆਵਾਰਾ ਕੁੱਤਿਆਂ ਦੇ ਝੁੰਡਾਂ ਵਲੋਂ ਅਕਸਰ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਤੇ ਹਮਲੇ ਕੀਤੇ ਜਾ ਰਹੇ ਹਨ। ਇਹਨਾਂ ਵਲੋਂ ਜਾਨਵਰ ਜਿਵੇਂ ਗਊ, ਕੱਟਰੂ ਅਤੇ ਵੱਛਿਆਂ ਨੂੰ ਨੋਚ ਕੇ ਖਾਣ ਦੀਆਂ ਘਟਨਾਵਾਂ ਵੀ ਅਕਸਰ ਸੁਰਖੀਆਂ 'ਚ ਰਹਿੰਦੀਆਂ ਹਨ।

ਸਰਕਾਰੀ ਹਸਪਤਾਲ 'ਚ ਹਰ ਮਹੀਨੇ 170 ਦੇ ਕਰੀਬ ਕੁੱਤਿਆਂ ਦੇ ਕੱਟਿਆਂ ਦੇ ਮਰੀਜ ਆਉਂਦੇ ਹਨ। ਹਸਪਤਾਲ ਵਲੋਂ ਪ੍ਰਾਪਤ ਅੰਕੜਿਆਂ ਮੁਤਾਬਿਕ ਹਰ ਮਹੀਨੇ ਆਵਾਰਾ ਕੁੱਤਿਆਂ ਦੇ ਕੱਟੇ 170 ਦੇ ਕਰੀਬ ਮਰੀਜ਼ ਇਲਾਜ ਲਈ ਹਲਕਾਅ ਦਾ ਟੀਕਾ ਲਗਾਉਣ ਆ ਰਹੇ ਹਨ। ਮਈ 2018 ਤੋਂ ਜਨਵਰੀ 2018 ਤੱਕ ਕੁਝ 525 ਮਰੀਜ਼ ਕੁੱਤਿਆਂ ਦੇ ਕੱਟੇ ਮਰੀਜਾਂ ਦਾ ਆਏ ਹਨ। ਜਿਹਨਾਂ ਨੂੰ ਸਰਕਾਰੀ ਤੌਰ 'ਤੇ ਹਲਕਾਅ ਦੇ ਟੀਕੇ ਲਗਾਏ ਗਏ ਹਨ। ਪ੍ਰਾਈਵੇਟ ਹਸਪਤਾਲਾਂ ਵਿਚੋਂ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਖਰੀ ਹੈ।
 

ਕਹਿਣਾ ਹੈ ਡਿਪਟੀ ਡਾਇਰੈਕਰ ਐਨੀਮਲ ਹਸਪਬੈਂਡਰੀ ਦਾ
ਡਾ. ਰਜਿੰਦਰ ਕਾਂਸਲ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਨੇ ਇਨ੍ਹਾਂ ਦੀ ਵਧ ਰਹੀ ਸੰਖਿਆ ਨੂੰ ਨੱਥ ਪਾਉਣ ਲਈ ਨਸਬੰਦੀ ਕਰਨ ਸਬੰਧੀ ਕਿਹਾ ਕਿ ਇਹ ਕਾਰਜ ਨਗਰ ਕੌਂਸਲ ਨੇ ਕਰਨਾ ਹੁੰਦਾ ਹੈ। ਸਾਡੇ ਤੋਂ ਜੇਕਰ ਨਸਬੰਦੀ ਕਰਨ ਲਈ ਸਰਜਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਮਹਿਕਮੇ ਵਲੋਂ ਸਰਜਲ ਮੁਹੱਈਆ ਕਰਾ ਦਿੱਤਾ ਜਾਂਦਾ ਹੈ। ਨਸਬੰਦੀ ਤੋਂ ਬਾਅਦ ਵੀ ਕੁੱਤੇ ਦੀ ਦੇਖ ਭਾਲ ਕਰਨੀ ਹੁੰਦੀ ਹੈ। ਕਈ ਵਾਰ ਇਹ ਬੇਚੈਨੀ ਮਹਿਸੂਸ ਕਰਦੇ ਹੋਏ ਪੰਜਿਆਂ ਨਾਲ ਟਾਂਕੇ ਵੀ ਖੁਰਕ ਕਰਨ ਸਮੇਂ ਪੁੱਟ ਦਿੰਦੇ ਹਨ। ਕੁੱਲ ਮਿਲਾਕੇ ਕੁੱਤੇ ਦੀ ਨਸਬੰਦੀ ਕਰਨੀ ਇਹਨਾਂ ਸੌਖਾ ਕੰਮ ਨਹੀਂ। 1500 ਰੁਪਏ ਦੇ ਕਰੀਬ ਖਰਚ ਵੀ ਇਕ ਅਪਰੇਸ਼ਨ 'ਤੇ ਆ ਜਾਂਦਾ ਹੈ।

ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ
ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਵਧ ਰਹੀ ਸੰਖਿਆ 'ਤੇ ਕਾਬੂ ਪਾਉਣ ਲਈ ਹੋਣ ਜਾ ਰਹੀ ਅਗਲੀ ਮੀਟਿੰਗ ਵਿਚ ਮੱਤਾ ਪੇਸ਼ ਕੀਤਾ ਜਾਵੇਗਾ ਤਾਂ ਜੋ ਨਸਬੰਦੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰੀ ਤੌਰ ਤੇ ਉਪਰ ਕੋਈ ਮਾਲੀ ਸਹਾਇਤਾ ਨਹੀਂ ਮਿਲ ਰਹੀ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਆਵਾਰਾ ਕੁੱਤਿਆਂ ਦੀ ਦਿਨੋ ਦਿਨੀ ਵਧ ਰਹੀ ਦਹਿਸ਼ਤ ਤੋਂ ਲੋਕਾਂ ਨੂੰ ਪ੍ਰਸ਼ਾਸ਼ਨ ਕਦੋਂ ਨਿਜਾਤ ਦਿਵਾਉਂਦਾ ਹੈ ਕਿਉਂਕਿ ਪ੍ਰਾਈਵੇਟ ਤੌਰ ਤੇ ਇ੍ਹਨਾਂ ਦੇ ਮਾਰਨ 'ਤੇ ਸਰਕਾਰੀ ਤੌਰ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ।

Baljit Singh

This news is Content Editor Baljit Singh