ਜੈਮਾਲਾ ਦੀ ਰਸਮ ਤੋਂ ਬਾਅਦ ਲਾੜੇ ਨੇ ਰੱਖੀ ਅਜਿਹੀ ਮੰਗ ਕਿ ਪੈ ਗਿਆ ਭੜਥੂ, ਫਿਰ ਬਿਨਾਂ ਲਾੜੀ ਦੇ ਪੁੱਜਾ ਘਰ

06/23/2021 6:50:14 PM

ਹੁਸ਼ਿਆਰਪੁਰ/ਚੱਬੇਵਾਲ— ਕਬਸਾ ਚੱਬੇਵਾਲ ਦੇ ਪਿੰਡ ਚਗਰਾਂ ’ਚ ਯੂ. ਪੀ. ਤੋਂ ਆਈ ਬਾਰਾਤ ਨੂੰ ਬਿਨਾਂ ਲਾੜੀ ਦੇ ਵਾਪਸ ਪਰਤਣਾ ਪਿਆ। ਜੈਮਾਲਾ ਤੋਂ ਬਾਅਦ ਫੇਰਿਆਂ ਦੇ ਐਨ ਮੌਕੇ ’ਤੇ ਪਹਿਲਾਂ ਲਾੜਾ ਸੋਨੇ ਦੀ ਅੰਗੂਠੀ ਅਤੇ ਚੇਨ ਦੀ ਮੰਗ ਨੂੰ ਲੈ ਕੇ ਅੜ ਗਿਆ। ਇਸ ਦੌਰਾਨ ਕੁੜੀ ਵਾਲਿਆਂ ਨਾਲ ਝਗੜਾ ਕਰਨ ਲੱਗ ਗਿਆ। ਬਾਅਦ ’ਚ ਕੁੜੀ ਵਾਲਿਆਂ ਨੇ ਰਿਸ਼ਤੇਦਾਰਾਂ ਦੇ ਕਹਿਣ ’ਤੇ ਵਿਆਹ ਲਈ ਮਨ੍ਹਾ ਕਰ ਦਿੱਤਾ। ਉਥੇ ਹੀ ਕੁੜੀ ਵਾਲਿਆਂ ਦੀ ਸ਼ਿਕਾਇਤ ’ਤੇ ਮਾਮਲਾ ਚੱਬੇਵਾਲ ਪੁਲਸ ਤੱਕ ਪਹੁੰਚਿਆ।

ਇਹ ਵੀ ਪੜ੍ਹੋ:  ਜਲੰਧਰ: ਪਿੰਡ ’ਚ ਹੋਏ ਝਗੜੇ ਦੌਰਾਨ ਪਤੀ ਨੂੰ ਛੁਡਾਉਣਾ ਪਤਨੀ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ

ਇਸ ’ਤੇ ਪੁਲਸ ਨੇ ਲਾੜੇ ਸਮੇਤ ਜੀਜੇ ਨੂੰ ਹਿਰਾਸਤ ’ਚ ਲਿਆ। ਮੰਗਲਵਾਰ ਨੂੰ ਥਾਣੇ ’ਚ ਦੋਵੇਂ ਧਿਰਾਂ ’ਚ ਰਾਜ਼ੀਨਾਮਾ ਹੋਣ ਦੇ ਬਾਅਦ ਲਾੜੇ ਨੂੰ ਪੁਲਸ ਨੇ ਛੱਡ ਦਿੱਤਾ। ਦੋਵੇਂ ਧਿਰਾਂ ’ਚ ਇਹ ਫ਼ੈਸਲਾ ਹੋਇਆ ਕਿ ਸ਼ਗਨ ’ਚ ਕੁੜੀ ਵਾਲਿਆਂ ਨੇ ਮੁੰਡੇ ਨੂੰ ਜੋ ਮੋਟਰਸਾਈਕਲ ਅਤੇ ਸਾਮਾਨ ਦਿੱਤਾ ਸੀ, ਉਸ ਨੂੰ ਉਹ ਵਾਪਸ ਕਰਨਗੇ ਅਤੇ 70 ਹਜ਼ਾਰ ਰੁਪਏ ਵੀ ਵੱਖ ਤੋਂ ਦੇਣਗੇ। 21 ਜੂਨ ਨੂੰ ਯੂ.ਪੀ. ਦੇ ਜ਼ਿਲ੍ਹਾ ਸੰਭਲ ਦੇ ਇਕ ਪਿੰਡ ਤੋਂ ਬਾਰਾਤ ਇਥੇ ਆਈ ਸੀ। ਲੜਕੀ ਦੇ ਪਿਤਾ ਨੇ ਬਾਰਾਤ ਦਾ ਸ਼ਾਨਦਾਰ ਸੁਆਗਤ ਕੀਤਾ ਸੀ ਪਰ ਜੈਮਾਲਾ ਦੀ ਰਸਮ ਦੇ ਬਾਅਦ ਮੰੁਡਾ ਅੰਗੂਠੀ ਪਾਉਣ ਅਤੇ ਸੋਨੇ ਦੀ ਚੇਨ ਨੂੰ ਲੈ ਕੇ ਆਪਣੀ ਜ਼ਿੱਦ ’ਤੇ ਅੜ ਗਿਆ ਸੀ, ਜਿਸ ਕਰਕੇ ਵਿਆਹ ’ਚ ਭੜਥੂ ਪੈ ਗਿਆ। 

ਇਹ ਵੀ ਪੜ੍ਹੋ:  ਹਾਈਕਮਾਨ ਨੂੰ ਮਿਲਣ ਦੇ ਬਾਅਦ ਬੋਲੇ ਪ੍ਰਤਾਪ ਬਾਜਵਾ, ਦੱਸਿਆ ਕਿਹੜੇ ਮੁੱਦਿਆਂ ’ਤੇ ਹੋਈ ਚਰਚਾ (ਵੀਡੀਓ)

ਲਾੜੇ ਦੇ ਪਿਤਾ ਬੋਲੇ-ਸ਼ਗਨ ਦੇ 11 ਹਜ਼ਾਰ ਦਿੱਤੇ ਤਾਂ ਲਾੜੇ ਨੇ ਥਾਲੀ ਸੁੱਟ ਦਿੱਤੀ 
ਲਾੜੀ ਦੇ ਪਿਤਾ ਨੇ ਦੱਸਿਆ ਕਿ ਮੁੰਡੇ ਦਾ ਪਰਿਵਾਰ ਲੁਧਿਆਣਾ ’ਚ ਰਹਿੰਦਾ ਸੀ। 2 ਮਹੀਨੇ ਉਥੇ ਹੀ ਧੀ ਦੀ ਮੰਗਣੀ ਦੀਆਂ ਰਸਮਾਂ ਅਦਾ ਕੀਤੀਆਂ ਸਨ। ਉਸ ਸਮੇਂ ਮੁੰਡੇ ਵਾਲਿਆਂ ਨੂੰ ਮੋਟਰਸਾਈਕਲ, ਐੱਲ. ਸੀ. ਡੀ, ਵਾਸ਼ਿੰਗ ਮਸ਼ੀਨ ਆਦਿ ਦੇ ਨਾਲ 11 ਹਜ਼ਾਰ ਰੁਪਏ ਦਿੱਤੇ ਸਨ। ਉਸ ਸਮੇਂ ਮੁੰਡੇ ਨੇ ਸ਼ਗਨ ਦੀ ਥਾਲੀ ਸੁੱਟ ਦਿੱਤੀ ਸੀ ਕਿਹਾ ਸੀ ਕਿ ਮੈਨੂੰ ਸ਼ਗਨ ’ਚ ਇਕ ਲੱਖ ਰੁਪਏ ਚਾਹੀਦੇ ਹਨ। 
ਉਥੇ ਹੀ ਐੱਸ. ਐੱਚ. ਓ. ਪ੍ਰਦੀਪ ਨੇ ਦੱਸਿਆ ਕਿ ਪਿੰਡ ਚਗਰਾਂ ਨੌਜਵਾਨ ਬਾਰਾਤ ਲੈ ਕੇ ਆਇਆ ਸੀ ਪਰ ਮੁੰਡੇ ਅਤੇ ਮੁੰਡੇ ਦੇ ਪਰਿਵਾਰ ਨਾਲ ਬਹਿਸਬਾਜ਼ੀ ਹੋ ਗਈ। ਮੰਗਲਵਾਰ ਨੂੰ ਪੁਲਸ ਕੋਈ ਕਾਨੂੰਨੀ ਕਾਰਵਾਈ ਕਰਦੀ ਇਸ ਦੇ ਪਹਿਲਾਂ ਹੀ ਦੋਵੇਂ ਪੱਖਾਂ ’ਚ ਪਿੰਡ ਵਾਲਿਆਂ ਨੇ ਰਾਜ਼ੀਨਾਮਾ ਕਰਵਾ ਦਿੱਤਾ। ਮੁੰਡੇ ਅਤੇ ਕੁੜੀ ਦੇ ਪਰਿਵਾਰ ਨੇ ਜੋ ਪੈਸੇ ਅਤੇ ਗਹਿਣੇ ਇਕ-ਦੂਜੇ ਨੂੰ ਦਿੱਤੇ ਸਨ, ਉਹ ਸਹਿਮਤੀ ਨਾਲ ਵਾਪਸ ਕਰ ਦਿੱਤੇ ਗਏ। 

ਇਹ ਵੀ ਪੜ੍ਹੋ:  ਜਲੰਧਰ: ਔਰਤ ਦੀ ਨਗਨ ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਫਿਰ ਸੋਸ਼ਲ ਮੀਡੀਆ ’ਤੇ ਕਰ ਦਿੱਤੀ ਵਾਇਰਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri