ਮਾਛੀਵਾੜਾ ਦੇ ''ਹਰੇ ਸਮੋਸੇ'' ਦੀਆਂ ਚਾਰੇ ਪਾਸੇ ਪਈਆਂ ਧੁੰਮਾਂ, ਬਾਹਰਲੇ ਸੂਬਿਆਂ ਤੋਂ ਵੀ ਖਾਣ ਆਉਂਦੇ ਨੇ ਲੋਕ (ਤਸਵੀਰਾਂ)

10/09/2021 11:01:02 AM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ਇਤਿਹਾਸਕ ਪੱਖੋਂ ਜਿੱਥੇ ਪੂਰੀ ਦੁਨੀਆ ਵਿਚ ਮਹੱਤਵ ਰੱਖਦਾ ਹੈ, ਉੱਥੇ ਹੁਣ ਇੱਥੇ ਬਣਨ ਵਾਲੇ 'ਹਰੇ ਸਮੋਸੇ' ਦੀਆਂ ਚਾਰੇ ਪਾਸੇ ਧੁੰਮਾਂ ਪਈਆਂ ਹੋਈਆਂ ਹਨ। ਸਮੋਸਾ ਖਾਣ ਦੇ ਸ਼ੌਕੀਨ ਆਲੂ ਵਾਲਾ ਸਮੋਸਾ ਤਾਂ ਅਕਸਰ ਖਾਂਦੇ ਹਨ ਪਰ ਮਾਛੀਵਾੜਾ ਦੇ ਪੁਰਾਣੇ ਹਲਵਾਈ ਪਿਆਰਾ ਸਵੀਟਸ ਵੱਲੋਂ ਇੱਕ ਨਿਵੇਕਲੇ ਕਿਸਮ ਦਾ ‘ਹਰਾ ਸਮੋਸਾ’ ਤਿਆਰ ਕੀਤਾ ਗਿਆ ਹੈ। ਇਹ ਹਰਾ ਸਮੋਸਾ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਕੋਲੇ ਦੀ ਕਮੀ ਕਾਰਨ ਗੰਭੀਰ ਹੋਇਆ ਬਿਜਲੀ ਸੰਕਟ, ਪਾਵਰ ਐਕਸਚੇਂਜ 'ਚ 20 ਰੁਪਏ ਯੂਨਿਟ ਤੱਕ ਪੁੱਜੇ ਭਾਅ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿਆਰਾ ਸਵੀਟਸ ਦੇ ਮਾਲਕ ਪਹਿਲਵਾਨ ਸੰਮੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੜੀ ਮਿਹਨਤ ਨਾਲ ਹਰੇ ਸਮੋਸੇ ਦੀ ਵਿਧੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਮੋਸਾ ਪਾਲਕ ਨਾਲ ਤਿਆਰ ਹੁੰਦਾ ਹੈ, ਜਿਸ ਵਿਚ ਮਟਰ, ਕਾਜੂ, ਬੰਦਗੋਭੀ, ਸੋਗੀ, ਪਨੀਰ, ਆਲੂ ਤੇ ਹੋਰ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਹਨ। ਪਹਿਲਵਾਨ ਸ਼ੰਮੀ ਕੁਮਾਰ ਨੇ ਦੱਸਿਆ ਕਿ ਹਰਾ ਸਮੋਸਾ ਇੰਨਾ ਮਸ਼ਹੂਰ ਹੋਇਆ ਕਿ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਤੋਂ ਵੀ ਕਈ ਵਾਰ ਲੋਕ ਇਸ ਨੂੰ ਖਾਣ ਲਈ ਆਉਂਦੇ ਹਨ ਜਾਂ ਮੰਗਵਾਉਂਦੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 500 ਮੈਗਾਵਾਟ ਸੋਲਰ ਪਾਵਰ ਖਰੀਦਣ ਲਈ 2 ਟੈਂਡਰ ਜਾਰੀ

ਉਨ੍ਹਾਂ ਕਿਹਾ ਕਿ ਇਹ ਸਮੋਸਾ ਜਿੱਥੇ ਹਾਜ਼ਮੇਦਾਰ ਹੈ, ਉੱਥੇ ਫਰਾਈ ਹੋਣ ਦੇ ਬਾਵਜੂਦ ਵੀ ਇਸ ’ਚ ਤੇਲ ਨਾ-ਮਾਤਰ ਹੈ। ਪਹਿਲਵਾਨ ਸ਼ੰਮੀ ਕੁਮਾਰ ਨੇ ਇਹ ਵੀ ਦਾਅਵਾ ਕੀਤਾ ਕਿ ਸਬਜ਼ੀਆਂ ਤੇ ਡਰਾਈ ਫਰੂਟ ਪਾਉਣ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਇਸ ਦੀ ਕੀਮਤ ਸਿਰਫ 15 ਰੁਪਏ ਰੱਖੀ ਗਈ ਹੈ ਤਾਂ ਜੋ ਆਮ ਵਿਅਕਤੀ ਵੀ ਇਸ ਦਾ ਸੁਆਦ ਲੈ ਸਕੇ।
ਇਹ ਵੀ ਪੜ੍ਹੋ : ਜਗਰਾਓਂ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ ਕਿਸਾਨ ਦੀ ਮੌਤ, CCTV 'ਚ ਕੈਦ ਹੋਈ ਘਟਨਾ

ਪਿਆਰਾ ਸਵੀਟਸ ਦੇ ਬਣੇ ਹਰੇ ਸਮੋਸੇ ਦੀ ਹਰ ਪਾਸੇ ਖੂਬ ਚਰਚਾ ਹੈ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita