ਪੋਤੇ ਵਲੋਂ ਦਾਦੀ ਨੂੰ ਘੜੀਸ ਕੇ ਘਰੋਂ ਕੱਢਣ ਦੇ ਮਾਮਲੇ 'ਚ ਨਵਾਂ ਮੋੜ, ਬੀਬੀਆਂ ਦੇ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ

08/05/2020 6:25:36 PM

ਚੰਡੀਗੜ੍ਹ: ਪਿੰਡ ਭੋਰਲਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੀ ਬਜ਼ੁਰਗ ਬੀਬੀ ਨੂੰ ਘਰੋਂ ਕੱਢਣ ਦੇ ਮਾਮਲੇ ਦਾ  ਮਹਿਲਾ ਕਮਿਸ਼ਨ ਵਲੋਂ ਸਖ਼ਤ ਨੋਟਿਸ ਲਿਆ ਗਿਆ ਹਨ। ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਨੋਟਿਸ ਲੈਂਦਿਆਂ ਸੀਨੀਅਰ ਪੁਲਸ ਕਪਤਾਨ ਖੰਨਾ ਤੋਂ 6 ਅਗਸਤ, 2020 ਤੱਕ ਸਟੇਟਸ ਰਿਪੋਰਟ ਤਲਬ ਕੀਤੀ ਹੈ।

ਇਹ ਵੀ ਪੜ੍ਹੋ: ਕੈਪਟਨ ਤੇ ਬਾਜਵਾ-ਦੂਲੋ ਗੁੱਟਾਂ 'ਚ ਚਲ ਰਹੀ ਸਿਆਸੀ ਜੰਗ ਹੁਣ ਫੈਸਲਾਕੁੰਨ ਦੌਰ 'ਚ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ 'ਚ ਆਇਆ ਸੀ।ਆਪਣੇ ਹੁਕਮਾਂ 'ਚ ਉਨ੍ਹਾਂ ਸੀਨੀਅਰ ਪੁਲਸ ਕਪਤਾਨ ਖੰਨਾ ਨੂੰ ਬਜ਼ੁਰਗ ਬੀਬੀ ਦੀ ਸੁਰੱਖਿਆ ਪੁਖਤਾ ਕਰਨ ਅਤੇ ਦਰਜ ਕੇਸ ਤੇ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ/ਕਰਵਾਈ ਕਰਵਾਉਂਦੇ ਹੋਏ ਕਮਿਸ਼ਨ ਨੂੰ 6 ਅਗਸਤ, 2020 ਤੱਕ ਈ-ਮੇਲ ਰਾਹੀਂ ਸਟੇਟਸ ਰਿਪੋਰਟ ਭੇਜਣ ਲਈ ਕਿਹਾ ਹੈ ਤਾਂ ਜੋ ਇਸ ਕੇਸ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਸੜਕ 'ਤੇ ਘੁੰਮ ਰਹੇ ਪਸ਼ੂ ਨੇ ਲਈ ਨੌਜਵਾਨ ਦੀ ਜਾਨ, ਉਜੜਿਆ ਘਰ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਸ਼ੇੜੀ ਪੋਤਰੇ ਵਲੋਂ ਦਾਦੀ ਨੂੰ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਹ ਮਾਮਲਾ ਖੰਨਾ ਦੇ ਪਿੰਡ ਭੋਰਲਾ ਦਾ ਸੀ, ਜਿੱਥੇ ਨਸ਼ੇੜੀ ਪੋਤੇ ਨੇ ਆਪਣੀ ਬਜ਼ੁਰਗ ਦਾਦੀ ਨਾਲ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਜਿਸ ਨੇ ਵੀ ਸੁਣਿਆ ਜਾ ਦੇਖਿਆ, ਉਸ ਦਾ ਖੂਨ ਖੋਲ੍ਹ ਉੱਠਿਆ।

ਇਹ ਵੀ ਪੜ੍ਹੋ:  ਕੀ ਕੈਪਟਨ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਸੱਤਾ ਤੋਂ ਕਰੇਗਾ ਲਾਂਭੇ ਜਾਂ ਫਿਰ...?

Shyna

This news is Content Editor Shyna