ਸਰਕਾਰ ਦੇ ਫ਼ੈਸਲੇ ਨੇ ਰੋਲ਼ੇ ਮਿੰਨੀ ਬੱਸ ਉਪਰੇਟਰ,15 ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਨਾਲ ਕਰਨਗੇ ਬੈਠਕ

04/08/2021 10:56:32 PM

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਰਕਾਰੀ ਬੱਸਾਂ 'ਚ ਫ੍ਰੀ ਸਫਰ ਦੇ ਫੈਸਲੇ ਦੀ ਜਿੱਥੇ ਤਾਰੀਫ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਫੈਸਲੇ ਸਬੰਧੀ ਮਿੰਨੀ ਬੱਸ ਉਪਰੇਟਰਾਂ ਦਾ ਰੋਸ ਲਗਾਤਾਰ ਜਾਰੀ ਹੈ। ਮਿੰਨੀ ਬੱਸ ਉਪਰੇਟਰਾਂ ਦੀਆਂ ਮੰਗਾਂ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਵੱਲੋਂ ਮਾਨਯੋਗ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਨਾਲ ਮੀਟਿੰਗ ਰੱਖੀ ਗਈ ਹੈ। ਪਹਿਲਾਂ ਇਹ ਮੀਟਿੰਗ 22 ਤਰੀਖ ਦੀ ਰੱਖੀ ਗਈ ਸੀ ਪਰ ਹੁਣ ਇਸ ਦਾ ਸਮਾਂ ਬਦਲ ਕੇ 15 ਤਰੀਖ ਦਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਰੂਪਨਗਰ ਜ਼ਿਲ੍ਹੇ 'ਚ UP ਤੋਂ ਪਹੁੰਚੇ ਕਣਕ ਦੇ ਭਰੇ 50 ਟਰਾਲੇ, ਕਿਸਾਨਾਂ ਨੇ ਘੇਰ ਲਗਾਇਆ ਧਰਨਾ

ਉਨ੍ਹਾਂ ਕਿਹਾ ਐਸੋਸੀਏਸ਼ਨ ਵੱਲੋਂ ਜੋ ਵਿਰੋਧ 'ਚ 9 ਤਰੀਖ ਦਾ ਅਰਥੀ ਫੂਕ ਮੁਜ਼ਹਿਰਾ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਰੱਖਿਆ ਗਿਆ ਸੀ ਉਸਨੂੰ ਵੀ ਮੁਅਤੱਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੇਂਦਰ ਦੀ ਹੰਕਾਰੀ ਸਰਕਾਰ ਨੂੰ ਝੁਕਾ ਕੇ ਹੀ ਦਮ ਲਵਾਂਗੇ : ਹਰਸਿਮਰਤ ਬਾਦਲ

ਉਨ੍ਹਾਂ ਨੇ 15 ਤਰੀਖ ਨੂੰ ਹੋਣ ਵਾਲੀ ਮੀਟਿੰਗ 'ਚ ਚੰਗੇ ਨਤੀਜੇ ਨਿਕਲਣ ਦੀ ਆਸ ਜਤਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਗੇ ਨਤੀਜੇ ਨਿਕਲ ਦੇ ਹਨ ਤਾਂ ਪੂਰੀ ਐਸੋਸੀਏਸ਼ਨ ਵੱਲੋਂ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ ਜਾਵੇਗਾ ਪਰ ਜੇਕਰ ਸਾਡੀਆਂ ਮੰਗਾ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਇਸ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ।   

Bharat Thapa

This news is Content Editor Bharat Thapa