CM ਮਾਨ ਦੀ ਨਿਵੇਕਲੀ ਪਹਿਲ; ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਨਿਰਦੇਸ਼ਾਂ 'ਤੇ ਸਰਕਾਰੀ ਅਧਿਕਾਰੀ ਪਹੁੰਚੇ ਦਫ਼ਤਰ

05/02/2023 9:09:38 AM

ਸੁਨਾਮ- ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ 'ਚ ਅੱਜ ਤੋਂ ਯਾਨੀ ਕਿ 2 ਮਈ ਤੋਂ ਸਮਾਂ ਬਦਲਿਆਂ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਨਿਵੇਕਲੀ ਪਹਿਲ ਕੀਤੀ ਗਈ ਹੈ। ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਸਵੇਰੇ 7.30 ਵਜੇ ਦਫ਼ਤਰ 'ਚ ਪਹੁੰਚੇ। ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਅੱਜ ਸੁਨਾਮ ਦੇ ਡੀ. ਐੱਸ. ਪੀ. ਦਫ਼ਤਰ 'ਚ ਡੀ. ਐੱਸ. ਪੀ. ਸਮੇਤ ਸਾਰੇ ਅਧਿਕਾਰੀ ਦਫ਼ਤਰ ਪਹੁੰਚੇ। 

ਇਹ ਵੀ ਪੜ੍ਹੋ- ਸਵੇਰੇ-ਸਵੇਰੇ ਦਫ਼ਤਰ ਪਹੁੰਚੇ CM ਮਾਨ, ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ

ਦਰਅਸਲ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਚੱਲਦੇ ਅੱਜ 7.30 ਵਜੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ ਗਿਆ ਹੈ। ਦਫ਼ਤਰਾਂ 'ਚ ਸਮਾਂ ਬਦਲਣ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਚੱਲਦੇ ਸੁਨਾਮ 'ਚ ਡੀ. ਐੱਸ. ਪੀ. ਦਫ਼ਤਰ 'ਚ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਕੰਮ ਕਰਦੇ ਹੋਏ ਨਜ਼ਰ ਆਏ। 

ਇਹ ਵੀ ਪੜ੍ਹੋ- ਅਕਾਲੀ ਦਲ-BJP ਗੱਠਜੋੜ ਤੇ ਜਲੰਧਰ ਜ਼ਿਮਨੀ ਚੋਣ ਬਾਰੇ ਖੁੱਲ੍ਹ ਕੇ ਬੋਲੇ ਕੇਂਦਰੀ ਮੰਤਰੀ ਹਰਦੀਪ ਪੁਰੀ (ਵੀਡੀਓ)

ਸਮੇਂ ਦੇ ਬਦਲਾਅ ਨੂੰ ਲੈ ਕੇ ਡੀ. ਐੱਸ. ਪੀ. ਭਰਪੂਰ ਸਿੰਘ, ਸੁਨਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਨ ਕਿ ਸਵੇਰੇ 7.30 ਵਜੇ ਦਫ਼ਤਰ ਖੁੱਲ੍ਹਣਗੇ। ਮੈਂ ਅਤੇ ਮੇਰਾ ਸਟਾਫ਼ ਸਮੇਂ ਸਿਰ ਪਹੁੰਚ ਗਿਆ। ਸਾਡੀ ਡਿਊਟੀ ਦਫ਼ਤਰੀ ਹੈ, ਇਸ ਕਰ ਕੇ ਅਸੀਂ ਹਾਜ਼ਰ ਰਹਾਂਗੇ। ਜਦਕਿ ਥਾਣਿਆਂ ਦੀ ਡਿਊਟੀ 24 ਘੰਟੇ ਫੀਲਡ ਦੀ, ਉੱਥੇ ਇਹ ਗੱਲ ਲਾਗੂ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਜਨਤਾ ਆਪਣੀਆਂ ਸਮੱਸਿਆ ਲੈ ਕੇ ਆ ਸਕਦੀ ਹੈ। ਕਿਸੇ ਨੇ ਕੋਈ ਰਿਪੋਰਟ ਦਰਜ ਕਰਵਾਉਣੀ ਹੈ ਜਾਂ ਕਿਸੇ ਨੂੰ ਕੋਈ ਮਦਦ ਦੀ ਲੋੜ ਹੈ ਤਾਂ ਥਾਣੇ 24 ਘੰਟੇ ਖੁੱਲ੍ਹੇ ਹਨ।

Tanu

This news is Content Editor Tanu