ਮੰਤਰੀਆਂ-ਵਿਧਾਇਕਾਂ ਨੂੰ ਜਾਰੀ ਹੋਏ ਫਰਮਾਨ ''ਤੇ ਦੇਖੋ ਕੀ ਬੋਲੇ ਤ੍ਰਿਪਤ ਬਾਜਵਾ (ਵੀਡੀਓ)

01/25/2020 6:18:06 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਪੰਜਾਬ ਦੇ ਵਿੱਤੀ ਹਾਲਾਤ ਨੂੰ ਦੇਖਦੇ ਹੋਏ ਮੰਤਰੀਆਂ ਅਤੇ ਵਿਧਾਇਕਾਂ ਨੂੰ ਖਰਚਿਆਂ 'ਚ ਕਟੋਤੀ ਕਰਨ ਦੇ ਪੰਜਾਬ ਸਰਕਾਰ ਦੇ ਫਰਮਾਨ ਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਕੋਈ ਅਸਰ ਨਹੀਂ ਹੈ। ਬਾਜਵਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਫਾਲਤੂ ਖਰਚਾ ਨਹੀਂ ਕਰਦੇ ਹਨ। ਹਾਲਾਂਕਿ ਇਸ ਦੌਰਾਨ ਬਾਜਵਾ ਨੇ ਪੰਜਾਬ ਦੇ ਵਿੱਤੀ ਹਾਲਾਤ 'ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ। ਦਰਅਸਲ ਪੰਜਾਬ ਦੇ ਵਿੱਤੀ ਸੰਕਟ ਨੂੰ ਦੇਖਦੇ ਹੋਏ ਸੂਬਾ ਵਿੱਤ ਵਿਭਾਗ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਫਾਲਤੂ ਖਰਚੇ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਹੈ।

ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਮੰਤਰੀ ਵਿਧਾਇਕ ਨਾ ਤਾਂ ਸਰਕਾਰੀ ਖਰਚ 'ਤੇ ਹਵਾਈ ਯਾਤਰਾ ਕਰਨ ਅਤੇ ਨਾ ਹੀ ਸਰਕਾਰੀ ਗੱਡੀਆਂ ਦੀ ਵਰਤੋਂ ਕਰਨ। ਇਸ 'ਤੇ ਬਾਜਵਾ ਦਾ ਆਖਣਾ ਹੈ ਕਿ ਉਹ ਤਾਂ ਪਹਿਲਾਂ ਹੀ ਹਵਾਈ ਸਫਰ ਨਹੀਂ ਕਰਦੇ ਹਨ, ਇਹ ਫਰਮਾਨ ਉਨ੍ਹਾਂ ਲਈ ਹੈ ਜਿਹੜੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਦੇ ਹਨ। ਇਸ ਤੋਂ ਪਹਿਲਾਂ ਬਾਜਵਾ ਵਲੋਂ ਗੁਰਦਾਸਪੁਰ ਹਲਕੇ ਦੇ ਸਨਅਤਕਾਰਾਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣੀਆਂ।  ਤ੍ਰਿਪਤ ਬਾਜਵਾ ਨੇ ਭਰੋਸਾ ਦਿੱਤਾ ਕਿ ਉਹ ਸਨਅਤਕਾਰਾਂ ਦੀਆਂ ਮੰਗਾ ਨੂੰ ਮੁੱਖ ਮੰਤਰੀ ਦੇ ਅੱਗੇ ਰਖਣਗੇ।

Gurminder Singh

This news is Content Editor Gurminder Singh